ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਨੇ ਗੁਰਇਕ ਮਾਨ ਤੋਂ ਲਗਵਾਇਆ ਘਰ 'ਚ ਝਾੜੂ

By  Shanker Badra February 6th 2020 04:31 PM -- Updated: February 6th 2020 04:37 PM

ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਨੇ ਗੁਰਇਕ ਮਾਨ ਤੋਂ ਲਗਵਾਇਆ ਘਰ 'ਚ ਝਾੜੂ:ਚੰਡੀਗੜ੍ਹ : ਅਕਸਰ ਹੀ ਕਿਹਾ ਜਾਂਦਾ ਹੈ ਕਿ ਜਦ ਮੁੰਡਾ ਵਿਆਹਿਆ ਜਾਂਦਾ ਹੈ ਤਾਂ ਆਪਣੀ ਪਤਨੀ ਨਾਲ ਘਰ ਦੇ ਕੰਮ ਕਰਵਾਉਣੇ ਹੀ ਪੈਂਦੇ ਹਨ ਪਰ ਜੇ ਕੋਈ ਪਤੀ ਘਰ ਦੇ ਇਨਾਂ ਕੰਮਾਂ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪਤਨੀ ਕਰਵਾ ਹੀ ਲੈਂਦੀ ਹੈ। ਅਜਿਹਾ ਹੀ ਕੁੱਝ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਐਕਟਰ ਗੁਰਦਾਸ ਮਾਨ ਦੇ ਇਕਲੌਤੇ ਮੁੰਡੇ ਨਾਲ ਹੋਇਆ ਹੈ। ਹਾਲੇ ਵਿਆਹ ਨੂੰ 1 ਹਫਤਾ ਵੀ ਨਹੀਂ ਹੋਇਆ ਸੀ ਕਿ ਗੁਰਇਕ ਮਾਨ ਦੀ ਪਤਨੀ ਨੇ ਆਉਂਦੇ ਹੀ ਪਤੀ ਨੂੰ ਘਰ ਦੇ ਕੰਮਾਂ 'ਤੇ ਲਾ ਦਿੱਤਾ ਹੈ। [caption id="attachment_387196" align="aligncenter" width="300"]Gurdas Mann daughter-in-law Simran Kaur Mundi To Gurikk Maan House cleaning ਗੁਰਦਾਸ ਮਾਨ ਦੀ ਨੂੰਹ ਨੇ ਗੁਰਇਕ ਮਾਨ ਤੋਂ ਲਗਵਾਇਆ ਝਾੜੂ,ਕਰਵਾਈ ਘਰ ਦੀ ਸਫਾਈਗੁਰਦਾਸ ਮਾਨ ਦੀ ਨੂੰਹ ਨੇ ਗੁਰਇਕ ਮਾਨ ਤੋਂ ਲਗਵਾਇਆ ਝਾੜੂ,ਕਰਵਾਈ ਘਰ ਦੀ ਸਫਾਈ[/caption] ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਘਰ ਦੀ ਸਫਾਈ ਕਰਦੇ ਹੋਏ ਗੁਰਇਕ ਮਾਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ 'ਚ ਸਿਮਰਨ ਕੌਰ ਨੇ ਮਜ਼ਾਕ 'ਚ ਇਹ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਗੁਰਇਕ ਮਾਨ ਨੂੰ ਖਿਜਾਉਣ ਲਈ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''ਹੈਪਲੀ ਮੈਰਿਡ।'' ਇਸ ਤਸਵੀਰ 'ਚ ਸਿਮਰਨ ਵੀ ਰਸੋਈ 'ਚ ਕੁਝ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। [caption id="attachment_387195" align="aligncenter" width="300"]Gurdas Mann daughter-in-law Simran Kaur Mundi To Gurikk Maan House cleaning ਗੁਰਦਾਸ ਮਾਨ ਦੀ ਨੂੰਹ ਨੇ ਗੁਰਇਕ ਮਾਨ ਤੋਂ ਲਗਵਾਇਆ ਝਾੜੂ,ਕਰਵਾਈ ਘਰ ਦੀ ਸਫਾਈ[/caption] ਹਾਲਾਂਕਿ ਦੋਵਾਂ ਦੀ ਇਸ ਫੋਟੋ ਨੂੰ ਫੈਨਜ਼ ਵੱਲੋਂ ਸੋਸ਼ਲ ਮੀਡਿਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫੋਟੋ ‘ਤੇਕਈ ਲੋਕਾਂ ਨੇ ਕੁਮੈਂਟ ਕਰਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਕਈ ਲੋਕਾਂ ਨੇ ਮਜ਼ੇ ਲੈਂਦੇ ਹੋਏ ਕਿਹਾ, ''ਵਧਾਈ ਹੋਵੇ, ਤਸਵੀਰ 'ਚ ਨਜ਼ਰ ਆ ਰਿਹਾ ਇਨਸਾਨ ਲੱਕੀ ਹੈ। ਵਿਆਹ ਤੋਂ ਦੋ ਦਿਨ ਬਾਅਦ ਗੁਰਇਕ ਮਾਨ ਤੇ ਅਦਾਕਾਰਾ ਸਿਮਰਨ ਕੌਰ ਮੁੰਡੀਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ ਸੀ। [caption id="attachment_387197" align="aligncenter" width="300"]Gurdas Mann daughter-in-law Simran Kaur Mundi To Gurikk Maan House cleaning ਗੁਰਦਾਸ ਮਾਨ ਦੀ ਨੂੰਹ ਨੇ ਗੁਰਇਕ ਮਾਨ ਤੋਂ ਲਗਵਾਇਆ ਝਾੜੂ,ਕਰਵਾਈ ਘਰ ਦੀ ਸਫਾਈ[/caption] ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਇਕ ਮਾਨ ਤੇ ਸਾਬਕਾ ਮਿਸ ਇੰਡੀਆ ਤੇ ਅਦਾਕਾਰਾ ਸਿਮਰਨ ਕੌਰ ਮੁੰਡੀ 31 ਜਨਵਰੀ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ ਸਨ। ਪਟਿਆਲਾ ਦੇ ਮਾਲ ਰੋਡ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਗੁਰਇਕ ਮਾਨ ਅਤੇ ਸਿਮਰਨ ਕੌਰ ਦੇ ਅਨੰਦ ਕਾਰਜ ਹੋਏ ਸਨ। ਗੁਰਦਾਸ ਮਾਨ ਦੇ ਪੁੱਤਰ ਦੇ ਵਿਆਹ ਵਿਚ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਨਾਮਵਾਰ ਗਾਇਕ ਅਤੇ ਅਦਾਕਾਰ ਖਿੱਚ ਦਾ ਕੇਂਦਰ ਬਣੇ ਸਨ। -PTCNews

Related Post