6 ਦਿਨ ਦੇ ਮਾਸੂਮ ਦਾ 1.40 ਲੱਖ ਰੁਪਏ ’ਚ ਕਰ ਦਿੱਤਾ ਸੌਦਾ, ਪਿਓ ਸਣੇ 3 ਗ੍ਰਿਫਤਾਰ

By  Baljit Singh July 18th 2021 01:20 PM

ਗੁਰਦਾਸਪੁਰ: ਇਨਸਾਨੀਅਤ ਇਕ ਵਾਰ ਫਿਰ ਤੋਂ ਉਸ ਸਮੇਂ ਸ਼ਰਮਸਾਰ ਹੋ ਗਈ, ਜਦੋਂ 6 ਦਿਨ ਦੇ ਨੰਨੇ ਬੱਚੇ ਦਾ 1.40 ਲੱਖ ਰੁਪਏ ਵਿੱਚ ਵੇਚਣ ਦਾ ਉਸ ਦੇ ਪਿਤਾ ਵਲੋਂ ਸੌਦਾ ਕਰ ਦਿੱਤਾ ਗਿਆ। ਇਸ ਗੱਲ ਦਾ ਪਤਾ ਲੱਗਣ ’ਤੇ ਪੁਲਸ ਨੇ ਬੱਚੇ ਦੇ ਪਿਤਾ, ਖਰੀਦਦਾਰ ਜਨਾਨੀ ਸਣੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਇਸ ਸਮੇਂ ਪੁਲਸ ਦੀ ਗ੍ਰਿਫ਼ਤ ਵਿੱਚ ਹਨ। ਪੁਲਸ ਨੇ ਦੋਸ਼ੀਆਂ ਕੋਲੋਂ 1.40 ਲੱਖ ਰੁਪਏ ਵੀ ਮੌਕੇ ਤੋਂ ਬਰਾਮਦ ਕੀਤੇ ਹਨ।

ਪੜੋ ਹੋਰ ਖਬਰਾਂ: ਕੈਪਟਨ-ਸਿੱਧੂ ਮਸਲੇ ਦਾ ਸੇਕ, ਸੋਨੀਆ ਗਾਂਧੀ ਨੇ ਸੱਦੀ ਸੰਸਦ ਮੈਂਬਰਾਂ ਦੀ ਬੈਠਕ

ਜਾਣਕਾਰੀ ਅਨੁਸਾਰ ਥਾਣਾ ਸਦਰ ਪਠਾਨਕੋਟ ਦੀ ਐੱਸ.ਆਈ ਦੀਪਿਕਾ ਨੂੰ ਜਾਣਕਾਰੀ ਮਿਲੀ ਸੀ ਕਿ ਛੋਟੀ ਨਹਿਰ ਪਠਾਨਕੋਟ ਕੋਲ ਇਕ ਛੋਟੇ ਬੱਚੇ ਦਾ ਸੌਦਾ ਹੋ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਤੁਰੰਤ ਮੁਲਾਜ਼ਮਾਂ ਸਮੇਤ ਜਾ ਕੇ ਉਕਤ ਸਥਾਨ ’ਤੇ ਛਾਪਾ ਮਾਰਿਆ, ਜਿੱਥੇ ਸੌਦੇਬਾਜ਼ੀ ਚੱਲ ਰਹੀ ਸੀ। ਉਥੇ ਦੋਸ਼ੀ ਪੈਸੇ ਗਿਣ ਰਿਹਾ ਸੀ ਅਤੇ ਜਨਾਨੀ ਪੈਸੇ ਫੜ ਰਹੀ ਸੀ। ਸਬ ਇੰਸਪੈਕਟਰ ਮੁਤਾਬਕ ਦੋਸ਼ੀਆਂ ਨੇ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਮੁਲਾਜ਼ਮਾਂ ਨੇ ਸਾਰਿਆਂ ਨੂੰ ਕਾਬੂ ਕਰ ਲਿਆ।

ਪੜੋ ਹੋਰ ਖਬਰਾਂ: PSPCL ਦੇ ਫਿਰ ਹੱਥ ਖੜ੍ਹੇ, ਰਿਹਾਇਸ਼ੀ ਇਲਾਕਿਆਂ ਤੋਂ ਮੁੜ ਸ਼ੁਰੂ ਹੋਇਆ ਬਿਜਲੀ ਕੱਟਾਂ ਦਾ ਸਿਲਸਿਲਾ

ਪੱਤਾ ਲਗਾ ਹੈ ਕਿ 6 ਦਿਨ ਦਾ ਬੱਚਾ ਕੰਵਲਜੀਤ ਸਿੰਘ ਦਾ ਹੈ, ਜਿਸ ਨੂੰ ਸੁਨੰਦਨਾ ਆਪਣੀ ਮਾਸੀ ਦੇ ਪੁੱਤ ਨਾਲ ਖਰੀਦ ਕਰਨ ਲਈ ਆਈ ਸੀ। ਇਹ ਨੰਨਾ ਬੱਚਾ ਮੁਕੇਰੀਆਂ ਤੋਂ ਲਿਆਂਦਾ ਗਿਆ ਹੈ, ਜਿਸ ਨੂੰ ਗੁਰਦਾਸਪੁਰ ਦੀ ਜਨਾਨੀ ਨੇ ਖਰੀਦਣਾ ਸੀ। ਜਨਾਨੀ ਜੋ ਬੱਚਾ ਖਰੀਦਣ ਦੇ ਲਈ ਆਈ ਸੀ, ਉਸ ਦੀਆਂ ਦੋ ਕੁੜੀਆਂ ਵੀ ਹਨ। ਪੁਲਸ ਵਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਤੇ ਛੋਟੇ ਬੱਚੇ ਨੂੰ ਸਿਵਲ ਹਸਪਤਾਲ ਚਾਇਲਡ ਕੇਅਰ ਸੈਂਟਰ ਵਿੱਚ ਭੇਜਿਆ ਗਿਆ ਹੈ ਅਤੇ ਬਾਲ ਭਲਾਈ ਸੁਸਾਇਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ। 3 ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਚੱਲ ਰਹੀ ਹੈ।

ਪੜੋ ਹੋਰ ਖਬਰਾਂ: ਬੀਤੇ 24 ਘੰਟਿਆਂ ਦੌਰਾਨ ਦੇਸ਼ ‘ਚ ਮੁੜ ਵਧੇ ਕੋਰੋਨਾ ਵਾਇਰਸ ਦੇ ਮਾਮਲੇ, 518 ਲੋਕਾਂ ਨੇ ਗੁਆਈ ਜਾਨ

-PTC News

Related Post