ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਇਆ ਜੇਲ੍ਹ 'ਚੋਂ ਬਾਹਰ , ਜਾਣੋਂ ਕਿਉਂ 

By  Shanker Badra May 21st 2021 01:12 PM -- Updated: May 21st 2021 01:41 PM

ਚੰਡੀਗੜ੍ਹ : ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਹਰਿਆਣਾ ਦੀ ਸੁਨਾਰੀਆ ਜੇਲ੍ਹ 'ਚੋਂ ਪੈਰੋਲ ਉਤੇ ਬਾਹਰ ਆ ਗਏ ਹਨ। ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਮਾਂ ਦੀ ਬਿਮਾਰੀ ਦੇ ਚਲਦਿਆਂ 48 ਘੰਟਿਆਂ ਲਈ ਪੈਰੋਲ ਦਿੱਤੀ ਹੈ। [caption id="attachment_499129" align="aligncenter" width="300"]Gurmeet Ram Rahim granted parole for 48 hours to meet his ailing mother ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਇਆ ਜੇਲ੍ਹ 'ਚੋਂ ਬਾਹਰ , ਜਾਣੋਂ ਕਿਉਂ[/caption] ਪੜ੍ਹੋ ਹੋਰ ਖ਼ਬਰਾਂ : ਮੋਗਾ 'ਚ ਇੰਡੀਅਨ ਏਅਰਫੋਰਸ ਦਾ ਮਿੱਗ-21 ਜਹਾਜ਼ ਹੋਇਆ ਕ੍ਰੈਸ਼ ,ਪਾਇਲਟ ਦੀ ਮੌਤ ਇਸ ਤੋਂ ਪਹਿਲਾਂ ਵੀ ਰਾਮ ਰਹੀਮ ਜੇਲ੍ਹ ਵਿਚੋਂ ਬਾਹਰ ਲਈ ਕਈ ਵਾਰ ਕੋਸ਼ਿਸ਼ ਕਰ ਚੁੱਕਾ ਸੀ ਪਰ ਸਥਾਨਕ ਰਿਪੋਰਟ ਦੇ ਕਾਰਨ ਉਸਨੂੰ ਪੈਰੋਲ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਹੁਣ ਰਾਮ ਰਹੀਮ ਨੂੰ 48 ਘੰਟਿਆਂ ਲਈ ਪੈਰੋਲ ਮਿਲ ਗਈ ਹੈ।ਉਨ੍ਹਾਂ ਨੂੰ ਅੱਜ ਸਵੇਰੇ 6 ਵਜੇ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ। [caption id="attachment_499126" align="aligncenter" width="299"]Gurmeet Ram Rahim granted parole for 48 hours to meet his ailing mother ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਇਆ ਜੇਲ੍ਹ 'ਚੋਂ ਬਾਹਰ , ਜਾਣੋਂ ਕਿਉਂ[/caption] ਫਿਲਹਾਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਗੁਰੂਗ੍ਰਾਮ ਪਹੁੰਚ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਗੁਰੂਗਰਾਮ ਦੇ ਮਨੇਸਰ ਦੇ ਇਕ ਫਾਰਮ ਹਾਊਸ ਵਿਚ ਹਨ। ਜਾਣਕਾਰੀ ਅਨੁਸਾਰ ਰਾਮ ਰਹੀਮ ਦੀ ਮਾਂ ਵੀ ਫਾਰਮ ਹਾਊਸ ਵਿੱਚ ਹੈ। ਰਾਮ ਰਹੀਮ ਦੀ ਮਾਂ ਦਾ ਮੇਦਾਂਤਾ ਨਾਲ ਇਲਾਜ ਚੱਲ ਰਿਹਾ ਹੈ। ਪੈਰੋਲ ਦੌਰਾਨ ਰਾਮ ਰਹੀਮ ਆਪਣੀ ਮਾਂ ਦੇ ਨਾਲ ਰਹੇਗਾ। [caption id="attachment_499119" align="aligncenter" width="300"] ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਇਆ ਜੇਲ੍ਹ 'ਚੋਂ ਬਾਹਰ , ਜਾਣੋਂ ਕਿਉਂ[/caption] ਸੋਮਵਾਰ ਨੂੰ ਗੁਰਮੀਤ ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਸੁਪਰਡੈਂਟ ਸੁਨੀਲ ਸਾਗਵਾਨ ਨੂੰ ਪੈਰੋਲ ਲਈ ਅਪਲਾਈ ਕੀਤਾ ਸੀ। 6 ਦਿਨ ਪਹਿਲਾਂਰਾਮ ਰਹੀਮ ਨੂੰਸਿਹਤ ਖ਼ਰਾਬ ਹੋਣ ਕਾਰਨ ਪੀਜੀਆਈ ਰੋਹਤਕ ਸਿਫਟ ਕਰ ਦਿੱਤਾ ਗਿਆ ਸੀ। ਪੀਜੀਆਈ ਦੇ ਮੈਡੀਕਲ ਬੋਰਡ ਨੇ ਉਸਦੀ ਸਿਹਤ ਦੀ ਜਾਂਚ ਤੋਂ ਬਾਅਦ ਉਸਨੂੰ ਵਾਪਸ ਜੇਲ ਭੇਜ ਦਿੱਤਾ ਸੀ। ਹੁਣ ਰਾਮ ਰਹੀਮ ਨੇ ਆਪਣੀ ਮਾਂ ਦੀ ਬਿਮਾਰੀ ਦਾ ਹਵਾਲਾ ਦਿੰਦਿਆਂ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ। [caption id="attachment_499127" align="aligncenter" width="300"]Gurmeet Ram Rahim granted parole for 48 hours to meet his ailing mother ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਇਆ ਜੇਲ੍ਹ 'ਚੋਂ ਬਾਹਰ , ਜਾਣੋਂ ਕਿਉਂ[/caption] ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ? ਪਿਛਲੇ ਸਾਲ ਵੀ ਰਾਮ ਰਹੀਮ ਨੂੰ ਇਕ ਦਿਨ ਲਈ ਪੈਰੋਲ ਦਿੱਤੀ ਗਈ ਸੀ। ਉਸ ਨੂੰ ਸਖ਼ਤ ਸੁਰੱਖਿਆ ਅਤੇ ਬਹੁਤ ਗੁਪਤ ਢੰਗ ਨਾਲ ਗੁਰੂਗ੍ਰਾਮ ਦੇ ਮੇਦਾਂਤਾ ਮੈਡੀਸਿਟੀ ਲਿਜਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ  ਪਰਿਵਾਰ ਵਿਚ ਵਿਆਹ ਸਮਾਰੋਹ ਲਈ ਪੈਰੋਲ ਦੀ ਮੰਗ ਕੀਤੀ ਗਈ ਸੀ ਪਰ ਡੇਰਾ ਮੁਖੀ ਨੂੰ ਰਾਹਤ ਨਹੀਂ ਮਿਲੀ। ਗੁਰਮੀਤ ਰਾਮ ਰਹੀਮ 25 ਅਗਸਤ 2017 ਤੋਂ 2 ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿੱਚ ਸੁਨਾਰੀਆ ਜੇਲ੍ਹ ਵਿੱਚ ਬੰਦ ਹਨ। -PTCNews

Related Post