ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਕੀਤੀ ਜਾਰੀ, ਕੇਜਰੀਵਾਲ, ਰਾਘਵ ਚੱਢਾ ਤੇ ਭਗਵੰਤ ਮਾਨ ਨੂੰ ਲੈ ਕੇ ਕੀਤੇ ਅਹਿਮ ਖੁਲਾਸੇ

By  Pardeep Singh February 18th 2022 09:52 PM

ਚੰਡੀਗੜ੍ਹ: ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਨੇ ਸਿੱਖ ਫਾਰ ਜਸਟਿਸ ਨਾਂਅ ਤੇ ਇਕ ਚਿੱਠੀ ਕੱਢੀ ਸੀ ਜਿਸ ਦਾ ਮੈਂ ਜਵਾਬ ਦਿੱਤਾ ਸੀ ਕਿ ਉਹ ਝੂਠੀ ਚਿੱਠੀ ਹੈ। ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਵਿੱਚ ਕਿਹਾ ਹੈ ਕਿ ਫਿਰ ਮੈਨੂੰ ਇਕ ਵਿਅਕਤੀ ਕਾਲ ਆਈ ਤੇ ਉਸ ਨੇ ਕਿਹਾ ਹੈ ਕਿ ਮੈਂ ਕੇਜਰੀਵਾਲ ਤੇ ਮਾਨ ਦੇ ਬਹੁਤ ਨੇੜੇ ਦਾ ਸਾਥੀ ਬੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਚਿੱਠੀ ਨੂੰ ਲੈ ਕੇ ਤੁਸੀ ਚੁੱਪ ਰਹੋਗੇ ਤਾਂ ਵੱਡੀ ਕੀਮਤ ਦੇਵਾਂਗੇ। ਉਨ੍ਹਾਂ ਨੇ ਕਾਲ ਵਿੱਚ ਕਿਹਾ ਹੈ ਕਿ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਭਗਵੰਤ ਮਾਨ ਤੇ ਕੇਜਰੀਵਾਲ ਖਾਲਿਸਤਾਨ ਵਾਲਿਆ ਨਾਲ ਹਮਦਰਦੀ ਰੱਖਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਉਸ ਨੂੰ ਜਵਾਬ ਦੇ ਦਿੱਤਾ ਸੀ। ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ ਫਿਰ ਇਕ ਕਾਲ ਆਉਂਦੀ ਹੈ  ਜੋ ਹਿੰਦੀ ਵਿੱਚ ਬੋਲਦਾ ਹੈ।ਉਨ੍ਹਾਂ ਕਿਹਾ ਹੈ ਕਿ ਜਿਹੜਾ ਰਾਘਵ ਚੱਢਾ ਹੈ ਜੋ ਦਿੱਲੀ ਦਾ ਹੈ ਮੈਂ ਉਸਦਾ ਸਨੇਹਾ ਦੇਣਾ ਸੀ ਕਿ ਅਗਲਾ ਸੀਐਮ ਭਗਵੰਤ ਮਾਨ ਹੋਵੇਗਾ ਤੇ ਰਾਜ ਕੇਜਰੀਵਾਲ ਕਰੇਗਾ। ਉਨ੍ਹਾਂ ਦੱਸਿਆ ਹੈ ਕਿ ਫੋਨ ਕਾਲ ਉੱਤੇ ਕਿਹਾ ਗਿਆ ਕਿ ਤੁਸੀ ਸਮੁੰਦਰ ਵਿੱਚ ਰਹਿ ਕੇ ਮੱਗਰਮੱਛ ਨਾਲ ਵੈਰ ਨਹੀਂ ਪਾ ਸਕਦੇ ਅਤੇ ਮੈਂ ਉਸ ਨੂੰ ਜਵਾਬ ਦੇ ਦਿੱਤਾ ਹੈ। ਪੰਨੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ, ਕੇਜਰੀਵਾਲ, ਤੇ ਰਾਘਵ ਚੱਡਾ ਤੁਸੀ ਸੁਣ ਲਵੋ ਕਿ ਅਸੀਂ ਮਰਨ ਤੋਂ ਨਹੀਂ ਡਰਦੇ ਹਾਂ। ਤੁਸੀ ਸਾਨੂੰ ਲਾਲਚ ਨਾ ਦੋਵੋ। ਇਹ ਵੀ ਪੜ੍ਹੋ:ਚੋਣਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ, ਇਕ ਨੌਜਵਾਨ ਦਾ ਕਤਲ -PTC News

Related Post