ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪਨੂੰ ਦਾ ਟਵਿੱਟਰ ਅਕਾਊਂਟ ਹੋਇਆ ਬੰਦ

By  Shanker Badra September 6th 2018 08:49 AM -- Updated: September 6th 2018 08:53 AM

ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪਨੂੰ ਦਾ ਟਵਿੱਟਰ ਅਕਾਊਂਟ ਹੋਇਆ ਬੰਦ:ਖਾਲਿਸਤਾਨੀ ਸਮਰਥਕ ਤੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ ਟਵਿੱਟਰ ਅਕਾਊਂਟ ਬੰਦ ਹੋ ਗਿਆ ਹੈ।gurpatwant-singh-pannun-twitter-account-got-offਪਿਛਲੇ ਕਾਫੀ ਸਮੇਂ ਤੋਂ ਪੰਨੂ ਟਵਿੱਟਰ ਰਾਹੀਂ ਖਾਲਿਸਤਾਨੀ ਵਿਰੋਧੀਆਂ ਨੂੰ ਸੋਧਾ ਲਾਉਣ ਬਾਬਤ ਪੋਸਟਾਂ ਪਾਉਂਦਾ ਆ ਰਿਹਾ ਸੀ।ਜਿਸਦੇ ਚਲਦਿਆਂ ਟਵਿੱਟਰ ਨੇ ਪੰਨੂ ਦਾ ਅਕਾਉਂਟ ਆਰਜੀ ਤੌਰ 'ਤੇ ਬੰਦ ਕਰ ਦਿੱਤਾ ਹੈ।gurpatwant-singh-pannun-twitter-account-got-offਗੁਰਪਤਵੰਤ ਸਿੰਘ ਪਨੂੰ ਨੇ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਟਵਿੱਟਰ ਤੋਂ ਹੀ ਧਮਕੀ ਦਿੱਤੀ ਸੀ ਕਿ ਉਹ ਜਾਂ ਤਾਂ 'ਰੈਫਰੈਂਡਮ 2020' ਦੀ ਹਮਾਇਤ ਕਰਨ ਤੇ ਜਾਂ ਫਿਰ ਉਨ੍ਹਾਂ ਨੂੰ ਅਮਰੀਕਾ, ਯੂਰੋਪ ਤੇ ਕੈਨੇਡਾ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। -PTCNews

Related Post