ਆਪਣੇ ਸਮੇਂ ਦੀ ਸੁਪਰਹਿੱਟ ਫਿਲਮ 'ਹਮ ਆਪਕੇ ਹੈਂ ਕੌਣ' ਨੂੰ ਹੋਏ 24 ਸਾਲ , ਮਾਧੁਰੀ ਦੀਕਸ਼ਤ ਨੇ ਸ਼ੇਅਰ ਕੀਤੀਆਂ ਤਸਵੀਰਾਂ

By  Joshi August 7th 2018 11:14 AM -- Updated: August 7th 2018 11:35 AM

"ਹਮ ਆਪਕੇ ਹੈਂ ਕੌਣ" ਆਪੇ ਵੇਲੇ ਦੀ ਬਾਕਸ ਆਫ਼ਿਸ ਹਿਟ ਫਿਲਮ ਰਹੀ ਹੈ। ਸੂਰਜ ਬੜਜਾਤੀਆ ਵੱਲੋਂ ੧੯੯੪ ਵਿੱਚ ਰਿਲੀਜ਼ ਹੋਈ ਇਸ ਫਿਲਮ ਨੂੰ ਸਭ ਲੋਕਾਂ ਵੱਲੋਂ ਖੂਬ ਸਰਾਹਿਆ ਗਿਆ ਸੀ।

ਇਹ ਫਿਲਮ ਲੋਕਾਂ ਦੀ ਇੰਨੀ ਪਸੰਦੀਦਾ ਫਿਲਮ ਸੀ ਕਿ ਕਈ ਲੋਕਾਂ ਨੇ ਇਸ ਨੂੰ ਕਈ ਬਾਰ ਬਾਰ ਦੇਖਿਆ। ਇੱਕ ਪਰਿਵਾਰਕ ਫਿਲਮ ਹੋਣ ਦੇ ਨਾਲ ਨਾਲ ਇਸ ਵਿੱਚ ਸਾਰੇ ਹੀ ਰੰਗ ਸੀ।

ਬਾਰ ਬਾਰ ਲੋਕਾਂ ਵੱਲੋਂ ਵੇਖਣ ਤੋਂ ਬਾਦ ਪਸੰਦ ਖੀਤੀ ਜਾਣ ਵਾਲੀ ਮਾਧੁਰੀ ਦੀਕਸ਼ਤ ਤੇ ਸਲਮਾਨ ਖਾਨ ਦੀ ਇਹ ਫਿਲਮ ਨੂੰ 24 ਸਾਲ ਪੂਰੇ ਹੋ ਗਏ ਹਨ ।

ਕਈ ਰਿਕਾਰਡ ਆਪਣੇ ਨਾ ਕਰ ਚੁੱਕੀ ਇਸ ਬਾਕਮਾਲ ਫਿਲਮ ਨੂੰ ਯਾਦ ਕਰਦਿਆਂ ਫਿਲਮ ਦੀ ਚੋਟੀ ਦੀ ਅਦਾਕਾਰਾ ਮਾਧੁਰੀ ਦੀਕਸ਼ਤ ਵੱਲੋਂ ਇੰਸਟਾਗ੍ਰਾਮ ਅਤੇ ਟਵਿੱਟਰ ਦੁਆਰਾ ਕੁਝ ਤਸਵੀਰਾਂ ਸ਼ੇਅਰ ਕਰਕੇ ਯਾਦਾਂ ਨੂੰ ਤਾਜ਼ਾ ਕੀਤਾ ਗਿਆ।

ਇਸ ਫਿਲਮ ਦੀ ਪ੍ਰਸਿੱਧੀ ਨੇ ਸਲਮਾਨ ਖਾਨ 'ਤੇ ਮਾਧੁਰੀ ਦੀਕਸ਼ਤ ਦੇ ਫਿਲਮੀ ਕਰੀਅਰ ਨੂੰ ਹੋਰ ਹੁੰਗਾਰਾ ਦਿੱਤਾ ਸੀ। ਅੱਜ ਵੀ ਇਹ ਫਿਲਮ ਦੋਵਾਂ ਦੀ ਯਾਦਗਾਰੀ ਫਿਲਮ ਹੈ।

—PTC News

Related Post