Thu, May 2, 2024
Whatsapp

ਕੀ ਹੈ ਇਹ ਰੇਡੂਆ, ਕਿਵੇਂ ਪਹੁੰਚੇ ਇਹ ਲੋਕ 1955 'ਚ, ਜਾਣੋ! 

Written by  Joshi -- March 30th 2018 08:42 PM
ਕੀ ਹੈ ਇਹ ਰੇਡੂਆ, ਕਿਵੇਂ ਪਹੁੰਚੇ ਇਹ ਲੋਕ 1955 'ਚ, ਜਾਣੋ! 

ਕੀ ਹੈ ਇਹ ਰੇਡੂਆ, ਕਿਵੇਂ ਪਹੁੰਚੇ ਇਹ ਲੋਕ 1955 'ਚ, ਜਾਣੋ! 

Raduaa Punjabi film's star-cast at PTC Film Awards 2018: ਰੇਡੂਆ ਇਕ ਆਗਾਮੀ ਭਾਰਤੀ ਪੰਜਾਬੀ ਵਿਗਿਆਨਿਕ ਕਲਪਨਾ ਆਧਾਰਤ ਫ਼ਿਲਮ ਹੈ, ਜੋ ਨਵ ਬਾਜਵਾ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ ਅਤੇ ਇਸ 'ਚ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਅਤੇ ਸਤਿੰਦਰ ਸੱਤੀ ਦੁਆਰਾ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਨਗੇ। ਇਸ ਫਿਲਮ ਦੀ ਸਟਾਰਕਾਸਟ ਨੇ ਪੀਟੀਸੀ ਫਿਲਮ ਅਵਾਰਡਜ਼ 'ਚ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਿਆ ਅਤੇ ਲੋਕਾਂ ਨੂੰ ਆਉਣ ਵਾਲੀ ਫਿਲਮ ਤੋਂ ਜਾਣੂ ਕਰਵਾਇਆ। ਫਿਲਮ ਦਾ ਪਲਾਟ ਇਸ ਗੱਲ 'ਤੇ ਅਧਾਰਤ ਹੈ ਕਿ ਕਿਵੇਂ ਅਚਾਨਕ ਇਕ ਵਿਗਿਆਨਕ ਪ੍ਰਯੋਗ ਦੇ ਨਤੀਜੇ ਵਜੋਂ ਅਜੋਕੇ ਸਮੇਂ ਤੋਂ ਲੈ ਕੇ 1955 ਤੱਕ ਸਮਾਂ ਯਾਤਰਾ ਹੁੰਦੀ ਹੈ। ਇਸ ਫਿਲਮ 'ਚ ਇੱਕ ਵਿਗਿਆਨਕ ਪ੍ਰਯੋਗ ਦਾ ਨਤੀਜਾ ਕੁਝ ਅਜਿਹਾ ਨਿਕਲਦਾ ਹੈ ਕਿ ਅਚਾਨਕ ਫਿਲਮ ਦੇ ਕਲਾਕਾਰ ਅੱਜ ਤੋਂ 1955 ਤੱਕ ਪਹੁੰਚ ਜਾਂਦੇ ਹਨ। ਫਿਰ ਅੱਗੇ ਉਹਨਾਂ ਨਾਲ ਕੀ ਹੁੰਦਾ ਹੈ, ਉਸ ਨਾਲ ਕਹਾਣੀ ਦੀ ਦਿਲਚਸਪੀ ਬਣੀ ਰਹਿੰਦੀ ਹੈ। ਇਹ ਫਿਲਮ 11 ਮਈ 2018  ਨੂੰ ਰਿਲੀਜ਼ ਹੋਣ ਵਾਲੀ ਹੈ। —PTC News


Top News view more...

Latest News view more...