ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹਾਲੇ ਵੀ ਧੜੱਲੇ ਨਾਲ ਵਿਕ ਰਹੇ ਨੇ ਧਾਰਮਿਕ ਚਿੰਨਾਂ ਵਾਲੇ ਰੁਮਾਲ

By  Riya Bawa July 18th 2022 04:49 PM -- Updated: July 18th 2022 05:06 PM

ਅੰਮ੍ਰਿਤਸਰ:  ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਦੁਕਾਨਾਂ 'ਤੇ ਧਾਰਮਿਕ ਚਿੰਨ ਵਾਲੇ ਰੁਮਾਲ 'ਤੇ ਪਾਬੰਦੀ ਲਗਾਈ ਗਈ ਸੀ ਇਸ ਦੇ ਬਾਵਜੂਦ ਵੀ ਅੱਜ ਵੀ ਧੜੱਲੇ ਨਾਲ ਧਾਰਮਿਕ ਚਿੰਨ ਵਾਲੇ ਰੁਮਾਲ ਵਿਕ ਰਹੇ ਹਨ।

Sachkhand Sri Harmandir Sahib, Punjabi news, latest news, Amritsar, Nishan Sahib

ਇਸ ਸੰਬੰਧੀ ਮਾਮਲਾ ਜਦੋਂ ਸ਼੍ਰੋਮਣੀ ਕਮੇਟੀ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਇਸ 'ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ ਪਰ ਇਹ ਰੁਮਾਲ ਅੱਜ ਵੀ ਧੜੱਲੇ ਨਾਲ ਵਿਕ ਸੰਸਾਰ ਭਰ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕਰ ਰਹੇ ਹਨ।

Sachkhand Sri Harmandir Sahib, Punjabi news, latest news, Amritsar, Nishan Sahib

ਇਸ ਸੰਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਸੱਕਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਾਨੂੰ ਸਮੇਂ ਸਮੇਂ 'ਤੇ ਇਸ ਸੰਬਧੀ ਜਾਣਕਾਰੀ ਮਿਲ ਰਹੀ ਹੈ। ਅਸੀਂ ਇਹਨਾਂ ਰੁਮਾਲਾ ਨੂੰ ਬਣਾਉਣ ਵਾਲੀਆਂ ਕੰਪਨੀ ਅਤੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਈ ਵਾਰ ਤਾੜੀਆਂ ਹੈ ਪਰ ਜੇਕਰ ਉਹ ਇਹਨਾ ਕੰਮਾਂ ਤੋਂ ਨਾ ਹਟੇ ਤਾਂ ਅਸੀਂ ਕਾਨੂੰਨੀ ਰਾਏ ਤੋਂ ਬਾਅਦ ਇਹਨਾਂ ਉੱਪਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Sachkhand Sri Harmandir Sahib, Punjabi news, latest news, Amritsar, Nishan Sahib

ਇਹ ਵੀ ਪੜ੍ਹੋ:ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ : ਕੁਲਦੀਪ ਸਿੰਘ ਧਾਲੀਵਾਲ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਇਸ ਨੂੰ ਸਿਰਫ਼ ਰੁਮਾਲ ਸਮਝ ਕੇ ਧਾਰਮਿਕ ਚਿੰਨ ਵਾਲੇ ਰੁਮਾਲਾ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀਨੇ ਇਹਨਾਂ ਦੁਕਾਨਦਾਰਾਂ ਅਤੇ ਕੰਪਨੀ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਰੁਮਾਲ ਵੇਚਣ ਤੋਂ ਗੁਰੇਜ ਕਰਨ, ਨਹੀਂ 'ਤੇ ਭਵਿੱਖ ਵਿਚ ਡਾ ਐਕਸ਼ਨ ਲਿਆ ਜਾਵੇਗਾ।

 

-PTC News

Related Post