ਜਿੰਮੀ ਸ਼ੇਰਗਿੱਲ ਅਤੇ ਜੱਸੀ ਗਿੱਲ ‘ਚ ਹੋਈ ਬਹਿਸ ,ਦੇਖੋ ਵੀਡੀਓ

By  Shanker Badra July 26th 2018 08:22 PM -- Updated: July 26th 2018 08:34 PM

ਜਿੰਮੀ ਸ਼ੇਰਗਿੱਲ ਅਤੇ ਜੱਸੀ ਗਿੱਲ ‘ਚ ਹੋਈ ਬਹਿਸ ,ਦੇਖੋ ਵੀਡੀਓ:ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ।ਇਹ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਬਾਲੀਵੁੱਡ ਵਿੱਚ ਦਬੰਗ ਗਰਲ ਦੇ ਨਾਮ ਤੋਂ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਅੱਜ-ਕੱਲ੍ਹ ਆਪਣੀ ਫਿਲਮ ਹੈਪੀ ਫਿਰ ਭਾਗ ਜਾਏਗੀ ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ।ਡਾਇਨਾ ਪੇਂਟੀ ਸਟਾਰਰ 2016 ਵਿੱਚ ਆਈ ਫਿਲਮ ਹੈਪੀ ਭਾਗ ਜਾਏਗੀ ਦਾ ਸੀਕਵਲ ਹੈਪੀ ਫਿਰ ਭਾਗ ਜਾਏਗੀ ਬਣਕੇ ਤਿਆਰ ਹੋ ਗਿਆ ਹੈ।ਹਾਲ ਹੀ ਵਿੱਚ ਫਿਲਮ ਦਾ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ ਜੋ ਆਉਂਦੇ ਹੀ ਸੋਸ਼ਲ ਮੀਡੀਆ ਉੱਤੇ ਛਾ ਗਿਆ ਹੈ। ਹੈਪੀ ਫਿਰ ਭਾਗ ਜਾਏਗੀ ਜਾਂ ਨਹੀਂ ? ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।ਇਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਗਿੱਲ ਵੀ ਹਨ।ਇਹ ਉਹਨਾਂ ਦੀ ਪਹਿਲੀ ਬਾਲੀਵੁੱਡ ਡੈਬਿਊ ਫਿਲਮ ਹੈ।ਫ਼ਿਲਮ ਦੀਆਂ ਹਰ ਰੋਜ਼ ਕਈ ਪੋਸਟਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋ ਰਹੀਆਂ ਹਨ।ਜੇਕਰ ਗੱਲ ਕਰੀਏ ਫ਼ਿਲਮ ਦੇ ਡਾਇਲੋਗਜ਼ ਦੀ ਤਾਂ ਫ਼ਿਲਮ ਦਾ ਇੱਕ ਡਾਇਲੋਗ ”ਅਗਰ ਤੂੰ ਗਿੱਲ ਹੈ ਤਾਂ ਮੈ ਸ਼ੇਰਗਿੱਲ ਹੂੰ।ਇਹ ਡਾਇਲੋਗ ਜਿੰਮੀ ਸ਼ੇਰਗਿੱਲ ਨੇ ਜੱਸੀ ਗਿੱਲ ਨੂੰ ਬੋਲਿਆ ਹੈ। -PTCNews

Related Post