Happy Birthday Harmanpreet Kaur: ਵਿਸ਼ਵ ਕੱਪ ਜਿੱਤ ਕੇ ਖੁਦ ਤੇ ਭਾਰਤ ਨੂੰ ਵੱਡਾ ਤੋਹਫ਼ਾ ਦੇਣਾ ਚਾਹੇਗੀ ਪੰਜਾਬ ਦੀ ਇਹ ਧੀ

By  PTC NEWS March 8th 2020 10:40 AM

ਮੈਲਬੋਰਨ: ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਲਈ ਅੱਜ ਦਾ ਦਿਨ ਕਾਫੀ ਖਾਸ ਹੈ। ਦਰਅਸਲ, ਜਿਥੇ ਹਰਮਨ ਦਾ ਅੱਜ 31ਵਾਂ ਜਨਮਦਿਨ ਹੈ, ਉਥੇ ਹੀ ਹਰਮਨ ਲਈ ਭਾਰਤ ਦੀ ਝੋਲੀ 'ਚ ਟੀ20 ਵਿਸ਼ਵ ਕੱਪ ਪਾਉਣ ਦਾ ਖਾਸ ਮੌਕਾ ਹੈ, ਜੋ ਹਰ ਕ੍ਰਿਕਟਰ ਦੀ ਜ਼ਿੰਦਗੀ ਵਿਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।

ਸੱਜੇ ਹੱਥ ਦੀ ਬੱਲੇਬਾਜ਼ ਹਰਮਨਪ੍ਰੀਤ ਕੌਰ ਟੀ -20 ਵਿਸ਼ਵ ਕੱਪ ਦੇ ਫਾਈਨਲ ਵਿਚ ਟੀਮ ਦੀ ਅਗਵਾਈ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਬਣਨ ਜਾ ਰਹੀ ਹੈ। ਹਰਮਨਪ੍ਰੀਤ ਕੌਰ ਲਈ ਇਹ ਦਿਨ ਵੀ ਖਾਸ ਹੈ, ਕਿਉਂਕਿ ਅੱਜ ਉਸ ਦਾ ਜਨਮਦਿਨ ਹੈ ਤੇ ਨਾਲ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ।

ਅਜਿਹੇ 'ਚ ਹਰਮਨਪ੍ਰੀਤ ਕੌਰ ਦੀ ਜ਼ਿੰਮੇਵਾਰੀ ਹੋਰ ਵੀ ਮਹੱਤਵਪੂਰਣ ਬਣ ਜਾਂਦੀ ਹੈ ਕਿ ਉਹ ਇਹ ਵਰਲਡ ਕੱਪ ਜਿੱਤੇ ਅਤੇ ਆਪਣੇ ਆਪ ਨੂੰ ਅਤੇ ਭਾਰਤ ਨੂੰ ਉਸ ਦੇ ਜਨਮਦਿਨ ਦੇ ਨਾਲ ਨਾਲ ਮਹਿਲਾ ਦਿਵਸ 'ਤੇ ਇੱਕ ਖਾਸ ਤੋਹਫਾ ਦੇਵੇ।

ਦੱਸ ਦਈਏ ਕਿ ਹਰਮਨਪ੍ਰੀਤ ਕੌਰ ਦਾ ਜਨਮ 8 ਮਾਰਚ 1989 ਨੂੰ ਪੰਜਾਬ ਦੇ ਮੋਗਾ ਵਿਖੇ ਹੋਇਆ ਸੀ। ਮਹਿਲਾ ਟੀ -20 ਵਿਸ਼ਵ ਕੱਪ 2020 ਦੇ ਆਖਰੀ ਦਿਨ ਉਹ ਅੱਜ 31 ਸਾਲ ਦੀ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਇਸ ਮਹਾਕੁੰਭ 'ਚ ਭਾਰਤੀ ਮਹਿਲਾ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ, ਜਿਸ 'ਚ ਭਾਰਤੀ ਟੀਮ ਜਿੱਤ ਹਾਸਲ ਕਰ ਦੇਸ਼ ਵਾਸੀਆਂ ਦੀ ਝੋਲੀ 'ਚ ਇਹ ਵਿਸ਼ਵ ਕੱਪ ਪਾਉਣਾ ਚਾਹੇਗੀ।

-PTC News

Related Post