Happy Birthday Ishant Sharma: 31 ਸਾਲ ਦੇ ਹੋਏ ਇਸ਼ਾਂਤ ਸ਼ਰਮਾ, ਚਾਹੁਣ ਵਾਲੇ ਦੇ ਰਹੇ ਨੇ ਵਧਾਈਆਂ

By  Jashan A September 2nd 2019 03:12 PM

Happy Birthday Ishant Sharma: 31 ਸਾਲ ਦੇ ਹੋਏ ਇਸ਼ਾਂਤ ਸ਼ਰਮਾ, ਚਾਹੁਣ ਵਾਲੇ ਦੇ ਰਹੇ ਨੇ ਵਧਾਈਆਂ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਇਸ਼ਾਂਤ ਸ਼ਰਮਾ ਦਾ ਜਨਮ 1988 ਵਿਚ ਦਿੱਲੀ ਵਿਖੇ ਹੋਇਆ ਸੀ।ਉਹਨਾਂ ਦੇ ਜਨਮ ਦਿਨ ਮੌਕੇ ਉਹਨਾਂ ਦੇ ਪ੍ਰਸ਼ੰਸਕਸੋਸ਼ਲ ਮੀਡੀਆ ਰਾਹੀਂ ਸ਼ੁਭਕਾਮਨਾਵਾਂ ਦੇ ਰਹੇ ਹਨ। ਫਿਲਹਾਲ ਉਹ ਵੈਸਟਇੰਡੀਜ਼ ਦਾ ਦੌਰਾ ਕਰ ਰਹੇ ਹਨ ਅਤੇ ਭਾਰਤੀ ਟੀਮ ਨਾਲ ਕੈਰੇਬੀਅਨ ਟੀਮ ਖਿਲਾਫ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਖੇਡ ਰਿਹਾ ਹੈ। https://www.instagram.com/p/B15O2QRFoxK/?utm_source=ig_web_copy_link ਇਸ਼ਾਂਤ ਨੇ ਇਸ ਮੈਚ ਦੌਰਾਨ ਅਰਧ ਸੈਂਕੜਾ ਲਗਾਇਆ ਅਤੇ ਆਪਣੇ ਟੈਸਟ ਕਰੀਅਰ ਦਾ ਸਰਵਉੱਚ ਸਕੋਰ ਬਣਾਇਆ। ਉਸਨੇ ਮਹਾਨ ਆਲਰਾਊਂਡਰ ਕਪਿਲ ਦੇਵ ਦਾ ਖਾਸ ਰਿਕਾਰਡ ਵੀ ਤੋੜ ਦਿੱਤਾ। ਹੋਰ ਪੜ੍ਹੋ:ਇਸ ਮਾਮਲੇ ਵਿੱਚ ਵੀ ਨਹੀਂ ਹਨ ਪਿੱਛੇ ਕੁੜੀਆਂ https://twitter.com/MrArun_Singh/status/1165087548013600768?s=20 ਉਸਨੇ ਵਿੰਡੀਜ਼ ਦੀ ਪਹਿਲੀ ਪਾਰੀ 'ਚ ਜਹਿਮਾਰ ਹੈਮਿਲਟਨ ਦਾ ਵਿਕਟ ਲੈਂਦਿਆਂ ਹੀ ਏਸ਼ੀਆ ਦੇ ਬਾਹਰ ਆਪਣੇ ਟੈਸਟ ਵਿਕਟਾਂ ਦੀ ਗਿਣਤੀ ਨੂੰ 156 ਤੱਕ ਪਹੁੰਚਾ ਦਿੱਤਾ ਅਤੇ ਕਪਿਲ ਦੇਵ ਦਾ 155 ਵਿਕਟਾਂ ਦਾ ਰਿਕਾਰਡ ਤੋੜ ਦਿੱਤਾ। https://www.instagram.com/p/B15NprLhTvR/?utm_source=ig_web_copy_link ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਇਸ ਲੰਬੇ ਅਤੇ ਦੁਬਲੇ-ਪਤਲੇ ਤੇਜ਼ ਗੇਂਦਬਾਜ਼ ਨੇ ਟੈਸਟ ਡੈਬਿਯੂ ਮਈ 2007 ਵਿਚ ਢਾਕਾ ਵਿਖੇ ਬੰਗਲਾਦੇਸ਼ ਖਿਲਾਫ ਕੀਤਾ ਸੀ। ਜਿਸ ਦੌਰਾਨ ਉਹਨਾਂ ਨੇ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਦਰਸ਼ਕਾਂ ਦਾ ਦਿਲ ਜਿੱਤਿਆ। https://twitter.com/BCCI/status/1168400953944330240?s=20 ਇਸ਼ਾਂਤ ਨੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਲਾਡਸ ਵਿਖੇ 2014 ਵਿਚ ਕੀਤਾ। ਇਸ ਦੂਜੇ ਟੈਸਟ ਵਿਚ ਇੰਗਲੈਂਡ ਦੇ ਸਾਹਮਣੇ ਜਿੱਤ ਲਈ 319 ਦੌੜਾਂ ਦਾ ਟੀਚਾ ਸੀ, ਪਰ ਇਸ਼ਾਂਤ ਦੀ ਖਤਰਨਾਕ ਗੇਂਦਬਾਜ਼ੀ (74 ਦੌੜਾਂ, 7 ਵਿਕਟਾਂ) ਕਾਰਨ ਇੰਗਲੈਂਡ ਦੀ ਪਾਰੀ 223 ਦੌੜਾਂ ’ਤੇ ਸਿਮਟ ਗਈ। https://twitter.com/ICC/status/1168327687431217152?s=20 ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ਼ਾਂਤ 92ਵਾਂ ਟੈਸਟ ਖੇਡ ਰਹੇ ਹਨ ਅਤੇ ਹੁਣ ਤੱਕ ਉਹ 276 ਸ਼ਿਕਾਰ ਕਰ ਚੁੱਕੇ ਹਨ। ਉਹ ਇਸ ਤੋਂ ਇਲਾਵਾ 80 ਵਨ ਡੇ ਮੈਚਾਂ ਵਿਚ 115 ਅਤੇ 14 ਟੀ-20 ਮੈਚਾਂ ਵਿਚ 8 ਵਿਕਟਾਂ ਆਪਣੇ ਨਾਂ ਕਰ ਚੁੱਕੇ ਹਨ। -PTC News

Related Post