ਕੇਰਲ 'ਚ ਹੜ ਰੂਪੀ ਆਈ ਭਿਆਨਕ ਕੁਦਰਤੀ ਕਰੋਪੀ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫੂਡ ਪ੍ਰੋਸੈਸਿੰਗ ਖੇਤਰ 'ਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ

By  Joshi August 19th 2018 01:53 PM -- Updated: August 20th 2018 01:43 PM

ਕੇਰਲ 'ਚ ਹੜ ਰੂਪੀ ਆਈ ਭਿਆਨਕ ਕੁਦਰਤੀ ਕਰੋਪੀ ਸਮੇਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੂਰੇ ਦੇਸ਼ ਨੂੰ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ: ਕੇਂਦਰੀ ਮੰਤਰੀ ਹਰਸਿਮਤਰ ਕੌਰ ਬਾਦਲ ਨੇ ਕੇਰਲ 'ਚ ਆਏ ਹੜ੍ਹ ਦੇ ਭਿਆਨਕ ਸਮੇਂ 'ਚ ਸਮੂਹ ਦੇਸ਼ਵਾਸੀਆਂ ਨੂੰ ਉਸ ਸੂਬੇ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਦਿਆਂ ਲਿਖਿਆ

"ਕੇਰਲ 'ਚ ਹੜ ਰੂਪੀ ਆਈ ਭਿਆਨਕ ਕੁਦਰਤੀ ਕਰੋਪੀ 'ਚ ਪੂਰਾ ਦੇਸ਼ ਕੇਰਲਾ ਵਾਸੀਆਂ ਦੇ ਮੋਢੇ ਨਾਲ ਮੋਢੇ ਲਾਕੇ ਖੜ੍ਹਾ ਹੈ। ਮੈਂ ਫੂਡ ਪ੍ਰੋਸੈਸਿੰਗ ਖੇਤਰ 'ਚ ਕੰਮ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਅਪੀਲ ਕਰਦੀ ਹਾਂ ਉਹ ਕੇਰਲਾ ਦੇ ਲੋਕਾਂ ਉੱਤੇ ਆਈ ਇਸ ਔਖੀ ਘੜ੍ਹੀ 'ਚ ਉਨ੍ਹਾਂ ਦਾ ਸਾਥ ਦੇਣ ਅਤੇ ਜਰੂਰਤ ਅਨੁਸਾਰ ਡੱਬਾਬੰਦ ਭੋਜਨ ਲੋੜਵੰਦਾਂ ਲੋਕਾਂ ਤੱਕ ਪਹੁੰਚਾਉਣ ਲਈ ਅੱਗੇ ਆਉਣ। ਵਿਭਾਗ ਦੇ ਸੰਯੁਕਤ ਸਕੱਤਰ ਪਰਾਗ ਗੁਪਤਾ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਹੜ੍ਹ ਪੀੜਤਾਂ ਲਈ ਖਾਣ ਪੀਣ ਵਾਲੀਆਂ ਜਰੂਰੀ ਵਸਤਾਂ ਦਾਨ ਕਰਨ ਵਾਲੀਆਂ ਕੰਪਨੀਆਂ ਵੱਲੋਂ ਉਨ੍ਹਾਂ ਦੇ ਈਮੇਲ parag.gupta@gov.in ਉੱਤੇ ਤਾਲਮੇਲ ਕੀਤਾ ਜਾ ਸਕਦਾ ਹੈ।"

ਦੱਸ ਦੇਈਏ ਕਿ ਕੇਰਲ 'ਚ ਭਿਆਨਕ ਹੜ੍ਹ ਨੇ ਕਈਆਂ ਲੋਕਾਂ ਦੇ ਘਰ ਉਜਾੜ ਦਿੱਤੇ ਹਨ। ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 200 ਤੱਕ ਪਹੁੰਚ ਚੁੱਕੀ ਹੈ ਅਤੇ ਲੱਖਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

—PTC News

Related Post