ਹਰਸਿਮਰਤ ਬਾਦਲ ਨੇ ਗਡਕਰੀ ਨੂੰ ਲਿਖੀ ਚਿੱਠੀ, ਕਿਹਾ-ਟੌਲ ਪਲਾਜ਼ਾ 'ਤੇ ਪੈਂਦੇ ਖ਼ਰਚ ਤੋਂ ਭੁੱਚੋ ਮੰਡੀ ਵਾਸੀਆਂ ਨੂੰ ਜਲਦ ਦਿੱਤੀ ਜਾਵੇ ਛੂਟ

By  Riya Bawa June 1st 2022 01:29 PM -- Updated: June 1st 2022 03:13 PM

ਚੰਡੀਗੜ੍ਹ: ਭੁੱਚੋ ਮੰਡੀ ਵਾਸੀਆਂ ਨੂੰ ਬਠਿੰਡਾ-ਬਰਨਾਲਾ ਮੁੱਖ ਮਾਰਗ ‘ਤੇ ਪੈਂਦੇ ਲਹਿਰਾਬੇਗਾ ਟੌਲ ਪਲਾਜ਼ਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭੁੱਚੋ ਮੰਡੀ ਵਾਸੀਆਂ ਨੂੰ ਟੌਲ ਪਲਾਜ਼ਾ ‘ਤੇ ਪੈਂਦੇ ਖ਼ਰਚੇ ਤੋਂ ਛੋਟ ਜਲਦ ਦਿੱਤੀ ਜਾਵੇਗੀ। ਇਸ ਬਾਰੇ ਹਰਸਿਮਰਤ ਬਾਦਲ ਨੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ  ਚਿੱਠੀ ਲਿਖੀ ਹੈ।

 ਹਰਸਿਮਰਤ ਬਾਦਲ ਨੇ ਗਡਕਰੀ ਨੂੰ ਲਿਖੀ ਚਿੱਠੀ- ਟੌਲ ਪਲਾਜ਼ਾ 'ਤੇ ਪੈਂਦੇ ਖ਼ਰਚ ਤੋਂ ਭੁੱਚੋ ਮੰਡੀ ਵਾਸੀਆਂ ਨੂੰ ਜਲਦ ਦਿੱਤੀ ਜਾਵੇ ਛੂਟ

ਇਸ ਦੌਰਾਨ ਹੁਣ ਭੁੱਚੋ ਮੰਡੀ ਵਾਸੀਆਂ ਵੱਲੋਂ ਲਗਾਤਾਰ ਇਸ ਖਰਚੇ ਤੋਂ ਛੋਟ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਟੌਲ ਪਲਾਜ਼ਾ ਭੁੱਚੋ ਮੰਡੀ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਸਥਾਨਕ ਵਾਸੀਆਂ ਨੂੰ ਰੋਜ਼ਾਨਾ ਲੰਘਣ ਸਮੇਂ ਇੱਥੋਂ ਵੱਡੇ ਖ਼ਰਚੇ ਦਾ ਸਾਹਮਣਾ ਕਰਨਾ ਪੈਂਦਾ ਹੈ।

 ਹਰਸਿਮਰਤ ਬਾਦਲ ਨੇ ਗਡਕਰੀ ਨੂੰ ਲਿਖੀ ਚਿੱਠੀ- ਟੌਲ ਪਲਾਜ਼ਾ 'ਤੇ ਪੈਂਦੇ ਖ਼ਰਚ ਤੋਂ ਭੁੱਚੋ ਮੰਡੀ ਵਾਸੀਆਂ ਨੂੰ ਜਲਦ ਦਿੱਤੀ ਜਾਵੇ ਛੂਟ

ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਕੇਕੇ ਦਾ ਕੋਲਕਾਤਾ 'ਚ ਹੋਇਆ ਦਿਹਾਂਤ, ਸੈਲੇਬਸ ਨੇ ਟਵੀਟ ਕਰ ਜਤਾਇਆ ਦੁੱਖ

ਇਹ ਹੈ ਚਿਠੀ

ਹਰਸਿਮਰਤ ਬਾਦਲ ਨੇ ਨੇ ਚਿੱਠੀ ਵਿੱਚ ਕਿਹਾ ਕਿ ਇਸ ਵੇਲੇ ਦੀਆਂ ਗਾਈਡਲਾਈਨਸ ਮੁਤਾਬਕ ਨੈਸ਼ਨਲ ਹਾਈਵੇਅ ਤੋਂ 20 ਕਿ.ਮੀ. ਦੂਰ ਦੇ ਪਿੰਡਾਂ ਨੂੰ ਟੋਲ ਖਰਚਿਆਂ ਤੋਂ ਛੋਟ ਦਿੱਤੀ ਜਾਵੇ।

Harsimrat Badal writes letter

ਭੁੱਚੋ ਮੰਡੀ ਵਾਸੀਆਂ ਨੂੰ ਬੱਚਿਆਂ ਨੂੰ ਸਕੂਲ ਛੱਡਣ ਜਾਂ ਫਿਰ ਹਸਪਤਾਲ ਆਦਿ ਤੱਕ ਜਾਣ ਲਈ ਵੀ ਲਹਿਰਾਬੇਗ ਟੋਲ ਪਲਾਜ਼ਾ ‘ਤੇ ਟੈਕਸ ਭਰਨਾ ਪੈਂਦਾ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕਰਨ ਦੀ ਉਮੀਦ ਪ੍ਰਗਟਾਈ।

-PTC News

Related Post