ਹਰਸਿਮਰਤ ਕੌਰ ਬਾਦਲ ਨੇ ਘਟੀਆ ਨੌਟੰਕੀ ਨਾਲ ਕਿਸਾਨੀ ਸੰਘਰਸ਼ ਦੀ ਬਦਨਾਮੀ ਕਰਨ ’ਤੇ ਕੇਜਰੀਵਾਲ ਦੀ ਕੀਤੀ ਨਿਖੇਧੀ

By  Shanker Badra December 17th 2020 08:11 PM

ਹਰਸਿਮਰਤ ਕੌਰ ਬਾਦਲ ਨੇ ਘਟੀਆ ਨੌਟੰਕੀ ਨਾਲ ਕਿਸਾਨੀ ਸੰਘਰਸ਼ ਦੀ ਬਦਨਾਮੀ ਕਰਨ ’ਤੇ ਕੇਜਰੀਵਾਲ ਦੀ ਕੀਤੀ ਨਿਖੇਧੀ:ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਨੇ ਆਪਣੇ ਵੱਲੋਂ ਹੀ ਦੇਸ਼ ਵਿਚ ਸਭ ਤੋਂ ਪਹਿਲਾਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੀ ਕਾਪੀ ਸਾੜ ਕੇ ਆਪਣੀ ਘਟੀਆ ਨੌਟੰਕੀ ਕੀਤੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਡਰਾਮੇਬਾਜ਼ੀ ਲਈ ਜਾਣੇ ਜਾਂਦੇ ਹਨ ਤੇ ਉਹਨਾਂ ਨੇ ਉਹਨਾਂ ਹੀ ਕਾਨੂੰਨਾਂ ਦੀਆਂ ਕਾਪੀਆਂ ਫਾੜੀਆਂ ਜੋ ਉਹਨਾਂ ਨੇ ਖੁਦ 23 ਨਵੰਬਰ ਨੂੰ ਦਿੱਲੀ ਵਿਚ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

Harsimrat K Badal condemns Kejriwal for insulting farmer struggle with cheap theatrics ਹਰਸਿਮਰਤ ਕੌਰ ਬਾਦਲ ਨੇ ਘਟੀਆ ਨੌਟੰਕੀ ਨਾਲ ਕਿਸਾਨੀ ਸੰਘਰਸ਼ ਦੀ ਬਦਨਾਮੀ ਕਰਨ ’ਤੇ ਕੇਜਰੀਵਾਲ ਦੀ ਕੀਤੀ ਨਿਖੇਧੀ

ਕੇਜਰੀਵਾਲ ਨੂੰ ਕਿਸਾਨਾਂ ’ਤੇ ਤਰਸ ਖਾਣ ਲਈ ਆਖਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੁੰ ਅਚਨਚੇਤ ਪਤਾ ਲੱਗਾ ਕਿ ਕਿਸਾਨ ਕੜਾਕੇ ਦੀ ਠੰਢ ਵਿਚ ਬਾਹਰ ਖੁੱਲ੍ਹੇ ਵਿਚ ਬੈਠੇ ਹਨ ਅਤੇ 20 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸਿਰਫ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਤਾਂ ਜੋ ਉਹਨਾਂ ਵੱਲੋਂ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਤੁਰੰਤ ਖੇਤੀ ਕਾਨੂੰਨ ਲਾਗੂ ਕਰਨ ਕਾਰਨ ਲੱਗਿਆ ਧੱਬਾ ਧੋਤਾ ਜਾ ਸਕੇ।

Harsimrat K Badal condemns Kejriwal for insulting farmer struggle with cheap theatrics ਹਰਸਿਮਰਤ ਕੌਰ ਬਾਦਲ ਨੇ ਘਟੀਆ ਨੌਟੰਕੀ ਨਾਲ ਕਿਸਾਨੀ ਸੰਘਰਸ਼ ਦੀ ਬਦਨਾਮੀ ਕਰਨ ’ਤੇ ਕੇਜਰੀਵਾਲ ਦੀ ਕੀਤੀ ਨਿਖੇਧੀ

ਉਹਨਾਂ ਕਿਹਾ ਕਿ ਇਹ ਡਰਾਮੇ ਕੋਈ ਮਦਦ ਨਹੀਂ ਕਰਨਗੇ। ਉਹਨਾਂ ਕਿਹਾ ਕਿ ਕਿਸਾਨ ਜਾਣਦੇ ਹਨ ਕਿ ਕੇਜਰੀਵਾਲ ਅਤੇ ਆਪ ਨੇ ਕਦੇ ਵੀ ਕਿਸਾਨੀ ਸੰਘਰਸ਼ ਦੀ ਹਮਾਇਤ ਨਹੀਂ ਕੀਤੀ ਅਤੇ ਕੇਜਰੀਵਾਲ ਨੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਮ ਕੀਤਾ ਹੈ। ਬਠਿੰਡਾ ਦੇ ਐਮ.ਪੀ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਨੇ ਕਿਸਾਨਾਂ ਨੂੰ ਮੂਰਖ  ਬਣਾਉਣ ਦਾ ਯਤਨ ਕੀਤਾ ਹੈ।

Harsimrat K Badal condemns Kejriwal for insulting farmer struggle with cheap theatrics ਹਰਸਿਮਰਤ ਕੌਰ ਬਾਦਲ ਨੇ ਘਟੀਆ ਨੌਟੰਕੀ ਨਾਲ ਕਿਸਾਨੀ ਸੰਘਰਸ਼ ਦੀ ਬਦਨਾਮੀ ਕਰਨ ’ਤੇ ਕੇਜਰੀਵਾਲ ਦੀ ਕੀਤੀ ਨਿਖੇਧੀ

ਇਸ ਤੋਂ ਪਹਿਲਾਂ ਵੀ ਦਿੱਲੀ ਦੇ ਮੁੱਖ ਮੰਤਰੀ ਨੇ ਨਫਰਤ ਭਰੇ ਕਿਸਾਨ ਕਾਨੁੁੰਨਾਂ ਲਈ ਚੁਪ ਚੁਪੀਤੇ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਜਦੋਂ ਇਹ ਸੱਚਾਈ ਸਾਹਮਣੇ ਆ ਗਈ ਤਾਂ ਉਹਨਾਂ ਨੇ ਕਿਸਾਨਾਂ ਦੀ ਹਮਦਰਦੀ ਹਾਸਲ ਕਰਨ ਲਈ ਸਿੰਘੂ ਬਾਰਡਰ ’ਤੇ ਪਾਖਾਨਿਆਂ ਦੀ ਝੂਠੀ ਚੈਕਿੰਗ ਦਾ ਡਰਾਮਾ ਕੀਤਾ। ਉਹਨਾਂ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਨਵਾਂ ਡਰਾਮਾ ਅਸਲ ਵਿਚ ਪੰਜਾਬ ਵਿਚ ਆਪ ਦੀ ਡੁੱਬਦੀ ਬੇੜੀ ਨੂੰ ਬਚਾਉਣ ਦਾ ਇਕ ਉਪਰਾਲਾ ਹੈ। ਉਹਨਾਂ ਕਿਹਾ ਕਿ ਅਜਿਹੇ ਘਟੀਆ ਹੱਥਕੰਡੇ ਕੰਮ ਨਹੀਂ ਆਉਣਗੇ ਅਤੇ ਕਿਹਾ ਕਿ ਪੰਜਾਬੀ ਆਪ ਦੀ ਸਾਜ਼ਿਸ਼ ਸਮਝਦੇ ਹਨ ਅਤੇ ਕਦੇ ਵੀ ਇਸ ਪਾਰਟੀ ’ਤੇ ਮੁੜ ਵਿਸਾਹ ਨਹੀਂ ਕਰਨਗੇ।

-PTCNews

Related Post