ਕਸ਼ਮੀਰੀ ਲੜਕੀਆਂ 'ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਵਿਵਾਦਿਤ ਬਿਆਨ , ਕਹਿ ਦਿੱਤੀ ਇਹ ਵੱਡੀ ਗੱਲ

By  Shanker Badra August 10th 2019 03:25 PM

ਕਸ਼ਮੀਰੀ ਲੜਕੀਆਂ 'ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਵਿਵਾਦਿਤ ਬਿਆਨ , ਕਹਿ ਦਿੱਤੀ ਇਹ ਵੱਡੀ ਗੱਲ:ਹਰਿਆਣਾ : ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਦੇਸ਼ ਦੀ ਸਿਆਸਤ ਗਰਮਾਈ ਹੋਈ ਹੈ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਇਕ ਵਿਵਾਦਿਤ ਬਿਆਣ ਸਾਹਮਣੇ ਆਇਆ ਹੈ। ਖੱਟਰ ਨੇ ਕਸ਼ਮੀਰ ਦੀਆਂ ਲੜਕੀਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ।

Haryana Chief Minister Kashmiri girls Disputed statement ਕਸ਼ਮੀਰੀ ਲੜਕੀਆਂ 'ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਵਿਵਾਦਿਤ ਬਿਆਨ , ਕਹਿ ਦਿੱਤੀ ਇਹ ਵੱਡੀ ਗੱਲ

ਇਸ ਦੌਰਾਨ ਖੱਟਰ ਨੇ ਕਿਹਾ ਕਿ ਧਾਰਾ 370 ਖ਼ਤਮ ਹੋਣ ਨਾਲ ਕਸ਼ਮੀਰ ਤੋਂ ਲੜਕੀਆਂ ਨੂੰ ਵਿਆਹ ਲਈ ਲਿਆਇਆ ਸਕਦਾ ਹੈ। ਇੱਕ ਪ੍ਰੋਗਰਾਮ 'ਚ ਖੱਟਰ ਨੇ ਕਿਹਾ ਹੁਣ ਹਰਿਆਣਾ ਦੇ ਲੋਕ ਵੀ ਕਸ਼ਮੀਰ ਤੋਂ ਵੋਹਟੀ ਲਿਆ ਸਕਦੇ ਹਨ ਕਿਉਂਕਿ ਉਥੇ ਧਾਰਾ 35ਏ ਖਤਮ ਹੋ ਗਈ ਹੈ। ਇਸ ਧਾਰਾ ਕਾਰਨ ਕਸ਼ਮੀਰੀ ਲੜਕੀਆਂ ਖੇਤਰ ਤੋਂ ਬਾਹਰ ਵਿਆਹ ਕਰਨ 'ਤੇ ਸੰਪਤੀ ਦੇ ਅਧਿਕਾਰ ਤੋਂ ਵਾਂਝੇ ਹੋਣਾ ਪੈਂਦਾ ਸੀ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਛੱਡ ਕੇ ਬਾਹਰ ਨਿੱਕਲੀ ਸੋਨੀਆ ,ਰਾਹੁਲ ਵੀ ਹੋਏ ਰਵਾਨਾ

ਖੱਟੜ ਨੇ ਇਕ ਰੈਲੀ ਦੌਰਾਨ ਦੱਸਿਆ ਸੀ ਕਿ ਸਾਡੇ ਮੰਤਰੀ ਧਨਕਰ ਜੀ ਨੇ ਕਿਹਾ ਹੈ ਕਿ ਇਥੇ ਲੜਕੀਆਂ ਦੀ ਗਿਣਤੀ ਘੱਟ ਹੋਣ ਤੇ ਲੜਕਿਆਂ ਦੀ ਵਧਣ ਕਾਰਨ ਬਿਹਾਰ ਤੋਂ ਵਹੁਟੀਆਂ ਲਿਆਵਾਂਗੇ। ਹੁਣ ਜਦੋਂ ਤੋਂ ਕਸ਼ਮੀਰ ਤੋਂ ਧਾਰਾ 35ਏ ਹਟੀ ਹੈ ਅਸੀਂ ਉਥੋਂ ਵੀ ਲੜਕੀਆਂ ਲਿਆ ਸਕਦੇ ਹਾਂ।

-PTCNews

Related Post