ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਨੂੰ ਮਿਲੀ ਵੱਡੀ ਰਾਹਤ ,ਢੀਂਗਰਾ ਕਮਿਸ਼ਨ ਦੀ ਰਿਪੋਰਟ ਖਾਰਜ

By  Shanker Badra January 10th 2019 06:14 PM

ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਨੂੰ ਮਿਲੀ ਵੱਡੀ ਰਾਹਤ ,ਢੀਂਗਰਾ ਕਮਿਸ਼ਨ ਦੀ ਰਿਪੋਰਟ ਖਾਰਜ:ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਵੱਡੀ ਰਾਹਤ ਦਿੱਤੀ ਹੈ।ਹਾਈਕੋਰਟ ਨੇ ਰੋਬਰਟ ਵਾਡਰਾ ਤੇ ਡੀ.ਐਲ.ਐਫ. ਸਮੇਤ ਗੁਰੂ ਗਰਾਮ ਦੇ ਜ਼ਮੀਨ ਸੌਦੇ ਦੀ ਜਾਂਚ ਕਰਨ ਵਾਲੇ ਜਸਟਿਸ ਐਸ.ਐਨ.ਢੀਂਗਰਾ ਕਮਿਸ਼ਨ ਦੀ ਰਿਪੋਰਟ ਨੂੰ ਖ਼ਾਰਜ ਕਰ ਦਿੱਤਾ ਹੈ।ਹਰਿਆਣਾ ਸਰਕਾਰ ਹੁਣ ਢੀਂਗਰਾ ਕਮਿਸ਼ਨ ਦੀ ਰਿਪੋਰਟ 'ਤੇ ਕਾਰਵਾਈ ਨਹੀਂ ਕਰ ਸਕਦੀ ਹਾਲਾਂਕਿ ਕੋਰਟ ਨੇ ਕਮਿਸ਼ਨ ਦੇ ਗਠਨ ਨੂੰ ਸਹੀ ਦੱਸਿਆ ਹੈ।

Haryana EX CM Bhupinder Hooda Punjab and Haryana High Court ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਨੂੰ ਮਿਲੀ ਵੱਡੀ ਰਾਹਤ ,ਢੀਂਗਰਾ ਕਮਿਸ਼ਨ ਦੀ ਰਿਪੋਰਟ ਖਾਰਜ

ਕਮਿਸ਼ਨ ਨੇ ਰਾਬਰਟ ਵਾਡਰਾ ਨੂੰ ਦਿੱਤੇ ਗਏ ਗੁਰੂਗਰਮ ਦੇ ਪ੍ਰਮੁੱਖ ਵਪਾਰਕ ਸੰਪਤੀਆਂ ਲਈ ਵਿਵਾਦਗ੍ਰਸਤ ਗ੍ਰਾਂਟਾਂ ਦੀ ਜਾਂਚ ਕੀਤੀ ਸੀ। ਹੁੱਡਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਤੀਜਿਆਂ ਨੂੰ ਚੁਣੌਤੀ ਦਿੱਤੀ ਸੀ।

Haryana EX CM Bhupinder Hooda Punjab and Haryana High Court ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਨੂੰ ਮਿਲੀ ਵੱਡੀ ਰਾਹਤ ,ਢੀਂਗਰਾ ਕਮਿਸ਼ਨ ਦੀ ਰਿਪੋਰਟ ਖਾਰਜ

ਦਰਅਸਲ 'ਚ ਜਸਟਿਸ ਐਸ.ਐਨ. ਡੀਂਗਰਾ ਕਮਿਸ਼ਨ ਨੇ ਜੂਨ 2015 ਵਿੱਚ ਜਾਂਚ ਕੀਤੀ ਸੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਜਵਾਈ, ਰਾਬਰਟ ਵਾਡਰਾ ਨੇ 2008 ਵਿੱਚ ਪੈਸਾ ਖਰਚ ਕੀਤੇ ਬਿਨਾਂ ਹਰਿਆਣਾ ਵਿੱਚ ਇੱਕ ਜ਼ਮੀਨ ਸੌਦੇ ਤੋਂ 50.5 ਕਰੋੜ ਰੁਪਏ ਦਾ ਗੈਰ ਕਾਨੂੰਨੀ ਲਾਭ ਲਿਆ ਸੀ ਅਤੇ ਹੁੱਡਾ ਦੁਆਰਾ ਸੌਦਾ ਕਰਨ ਵਿੱਚ ਸਹਾਇਤਾ ਕੀਤੀ ਗਈ ਸੀ।

-PTCNews

Related Post