ਧਰਮ ਦੀ ਆੜ 'ਚ ਅਸ਼ਲੀਲਤਾ, ਅਖੌਤੀ ਬਾਬੇ ਨੇ ਮੰਦਰ 'ਚ ਕੀਤੀ ਅਜਿਹੀ ਗੰਦੀ ਹਰਕਤ

By  Shanker Badra February 14th 2020 07:46 PM

ਧਰਮ ਦੀ ਆੜ 'ਚ ਅਸ਼ਲੀਲਤਾ, ਅਖੌਤੀ ਬਾਬੇ ਨੇ ਮੰਦਰ 'ਚ ਕੀਤੀ ਅਜਿਹੀ ਗੰਦੀ ਹਰਕਤ:ਰੇਵਾੜੀ : ਕਿਹਾ ਜਾਂਦਾ ਹੈ ਕਿ ਸੰਤ -ਮਹਾਤਮਾ ਸਮਾਜ ਨੂੰ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ਪਰ ਕੁਝ ਅਖੌਤੀ ਸੰਤ-ਮਹਾਤਮਾ ਅਤੇ ਬਾਬੇ ਇਸ ਦੇ ਉਲਟ ਵਿਵਹਾਰ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਣ ਬਣ ਰਹੇ ਹਨ। ਹਰਿਆਣਾ ਦੇ ਰੇਵਾੜੀ ’ਚ ਇੱਕ ਬਾਬੇ ਨੇ ਧਰਮ ਦੀ ਆੜ ’ਚ ਮੰਦਰ ਨੂੰ ਆਪਣੀ ਇਆਸ਼ੀ ਦਾ ਅੱਡਾ ਬਣਾ ਲਿਆ ਅਤੇ ਸ਼ਰੇਆਮ ਮੰਦਰ 'ਚ ਆਈ ਮਹਿਲਾ ਨਾਲ ਅਸ਼ਲੀਲ ਹਰਕਤ ਕੀਤੀ। [caption id="attachment_389131" align="aligncenter" width="300"]Haryana: Fake Baba committed pornography in the temple In Rewari ਧਰਮ ਦੀ ਆੜ 'ਚ ਅਸ਼ਲੀਲਤਾ, ਅਖੌਤੀ ਬਾਬੇ ਨੇ ਮੰਦਰ 'ਚ ਕੀਤੀ ਅਜਿਹੀ ਗੰਦੀ ਹਰਕਤ[/caption] ਮਿਲੀ ਜਾਣਕਾਰੀ ਅਨੁਸਾਰ ਅਖੌਤੀ ਬਾਬਾ ਮੰਦਰ 'ਚ ਕਈ ਸਾਲਾਂ ਤੋਂ ਸਾਧੂ ਬਣਕੇ ਰਹਿ ਰਿਹਾ ਸੀ ਪਰ ਉਸਦੀ ਨਜ਼ਰ ਪਿੰਡ ਦੀ ਮਹਿਲਾਵਾਂ 'ਤੇ ਰਹਿੰਦੀ ਸੀ। ਜਦੋਂ ਪਿੰਡ ਦੀ ਇਕ ਮਹਿਲਾ ਮੰਦਰ 'ਚ ਆਈ ਤਾਂ ਬਾਬੇ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ। [caption id="attachment_389132" align="aligncenter" width="300"]Haryana: Fake Baba committed pornography in the temple In Rewari ਧਰਮ ਦੀ ਆੜ 'ਚ ਅਸ਼ਲੀਲਤਾ, ਅਖੌਤੀ ਬਾਬੇ ਨੇ ਮੰਦਰ 'ਚ ਕੀਤੀ ਅਜਿਹੀ ਗੰਦੀ ਹਰਕਤ[/caption] ਇਸ ਤੋਂ ਬਾਅਦ ਮਹਿਲਾ ਨੇ ਇਸਦੀ ਜਾਣਕਾਰੀ ਆਪਣੇ ਘਰ ਦੱਸੀ ਤੇ ਮਾਮਲਾ ਥਾਣੇ 'ਚ ਪਹੁੰਚ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਬਾਬਾ ਅਤੇ ਉਸਦੇ ਚੇਲਿਆ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews

Related Post