ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸ਼ੁਰੂ

By  Jashan A December 19th 2018 08:36 AM

ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸ਼ੁਰੂ,ਹਿਸਾਰ: ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ ਆਉਣਗੇ। ਜਿਸ ਦੌਰਾਨ ਸਖ਼ਤ ਸੁਰੱਖਿਆ ਹੇਠ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਤੱਕ ਤਸਵੀਰ ਸਾਫ਼ ਹੋਣ ਦੇ ਸੰਦੇਹ ਜਤਾਈ ਜਾ ਰਹੀ ਹੈ। ਲੋਕਾਂ ਦੀ ਨਜ਼ਰ ਕਰਨਾਲ ਅਤੇ ਰੋਹਤਕ ਦੀਆਂ ਸੀਟਾਂ 'ਤੇ ਟਿਕੀ ਹੋਈ ਹੈ।

haryana ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸ਼ੁਰੂ

ਦੱਸ ਦੇਈਏ ਕਿ ਸੂਬੇ 'ਚ ਪਹਿਲੀ ਵਾਰੀ ਮੇਅਰ ਦੀ ਚੋਣ ਲਈ ਵੋਟਾਂ ਪਈਆਂ ਸਨ। ਜ਼ਿਕਰਯੋਗ ਹੈ ਕਿ ਬੀਤੀ 16 ਦਸੰਬਰ ਨੂੰ 5 ਜ਼ਿਲਿਆਂ ਯਮੁਨਾਨਗਰ, ਕਰਨਾਲ, ਹਿਸਾਰ, ਰੋਹਤਕ, ਪਾਨੀਪਤ ਦੀਆਂ ਨਗਰ ਨਿਗਮ ਚੋਣਾਂ ਹੋਈਆਂ ਸਨ।

ਹੋਰ ਪੜ੍ਹੋ:ਲੁਧਿਆਣਾ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਹੋਇਆ ਸਮਾਪਤ,ਵੋਟਾਂ 24 ਨੂੰ

ਐਤਵਾਰ ਨੂੰ ਹੋਈਆਂ ਚੋਣਾਂ 'ਚ ਹੁਣ ਤੱਕ ਸਭ ਤੋਂ ਵਧ ਵੋਟ ਫੀਸਦੀ ਵਾਲੇ ਸ਼ਹਿਰ ਜਾਖਲ ਅਤੇ ਪੂੰਡਰੀ ਹਨ, ਉੱਥੇ ਹੀ ਸਭ ਤੋਂ ਘੱਟ ਵੋਟਿੰਗ ਰੋਹਤਕ 'ਚ ਹੋਈ।

haryana ਹਰਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸ਼ੁਰੂ

ਰਿਪੋਰਟਾਂ ਮੁਤਾਬਕ ਹਿਸਾਰ 'ਚ 55.9 ਫੀਸਦੀ, ਜਾਖਲ ਮੰਡੀ (ਫਤਿਹਾਬਾਦ) 'ਚ 88.5 ਫੀਸਦੀ, ਕਰਨਾਲ 'ਚ 55.7 ਫੀਸਦੀ, ਪਾਨੀਪਤ 'ਚ 55.9 ਫੀਸਦੀ, ਪੂੰਡਰੀ (ਕੈਥਲ) 'ਚ 81.0 ਫੀਸਦੀ, ਰੋਹਤਕ 'ਚ 53.9 ਫੀਸਦੀ ਅਤੇ ਯਮੁਨਾਨਗਰ 'ਚ 56.2 ਫੀਸਦੀ ਵੋਟਿੰਗ ਹੋਈ ਸੀ।

-PTC News

Related Post