ਲੌਕਡਾਊਨ-3 - ਠੇਕਿਆਂ ਤੋਂ ਬਾਅਦ ਸੈਲੂਨ 'ਤੇ ਵੀ ਮੁੜੀਆਂ ਰੌਣਕਾਂ, ਵੱਡੀ ਗਿਣਤੀ 'ਚ ਲੋਕ ਨਾਈਆਂ ਦੀਆਂ ਦੁਕਾਨਾਂ 'ਤੇ ਪਹੁੰਚੇ

By  Kaveri Joshi May 6th 2020 07:50 PM

ਲੌਕਡਾਊਨ-3 - ਠੇਕਿਆਂ ਤੋਂ ਬਾਅਦ ਸੈਲੂਨ 'ਤੇ ਵੀ ਮੁੜੀਆਂ ਰੌਣਕਾਂ, ਵੱਡੀ ਗਿਣਤੀ 'ਚ ਲੋਕ ਨਾਈਆਂ ਦੀਆਂ ਦੁਕਾਨਾਂ 'ਤੇ ਪਹੁੰਚੇ: ਕੋਵਿਡ-19 ਕਾਰਨ ਅੱਜ ਕੱਲ ਲੌਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋ ਚੁੱਕਾ ਹੈ , ਇਸਦੇ ਚਲਦੇ ਪਹਿਲਾਂ ਕਈ ਥਾਵਾਂ 'ਤੇ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਅਤੇ ਹੁਣ ਸੈਲੂਨ ਅਤੇ ਹੋਰ ਦੁਕਾਨਾਂ ਨੂੰ ਖੋਲਣ ਦੀ ਇਜ਼ਾਜ਼ਤ ਦਿੱਤੀ ਗਈ ਹੈ । ਤਾਲਾਬੰਦੀ-3 'ਚ ਮਿਲੀ ਢਿੱਲ ਦੌਰਾਨ, ਜਿੱਥੇ ਬਜ਼ਾਰਾਂ 'ਚ ਕਿਸੇ ਹੱਦ ਤੱਕ ਗਹਿਮਾ-ਗਹਿਮੀ ਸ਼ੁਰੂ ਹੋਈ ਹੈ ਉੱਥੇ ਹੀ ਦੁਕਾਨਾਂ ਖੁੱਲਣ ' ਸਭ ਤੋਂ ਵੱਧ ਭੀੜ ਨਾਈ ਦੀਆਂ ਦੁਕਾਨਾਂ ਅਤੇ ਸਲੂਨ ਆਦਿ 'ਤੇ ਵੇਖਣ ਨੂੰ ਮਿਲੀ ।

ਮਿਲੀ ਜਾਣਕਾਰੀ ਅਨੁਸਾਰ ਤਕਰੀਬਨ ਸਵਾ ਮਹੀਨੇ ਦੇ ਲੰਮੇ ਵਕਫ਼ੇ ਬਾਅਦ ਅੱਜ ਹਰਿਆਣਾ ਦੇ ਫਤਿਆਬਾਦ ਵਿਖੇ ਦੁਕਾਨਾਂ ਖੁੱਲਣ ਉਪਰੰਤ ਰੌਣਕ ਪਰਤੀ ਨਜ਼ਰ ਆਈ ।

ਜ਼ਿਕਰਯੋਗ ਹੈ ਕਿ ਬਿਲਕੁਲ ਸ਼ਰਾਬ ਦੇ ਠੇਕਿਆਂ ਵਾਂਙ ਸਲੂਨ 'ਤੇ ਵੀ ਵੀ ਭੀੜ ਸੀ । ਕੋਵਿਡ 19 ਤੋਂ ਆਪਣੇ ਬਚਾਅ ਨੂੰ ਮੁੱਖ ਰੱਖਦੇ ਹੋਏ ਲੋਕ ਆਪਣਾ ਸਮਾਨ ਲੈ ਕੇ ਨਾਈ ਦੀਆਂ ਦੁਕਾਨਾਂ 'ਤੇ ਜਾਣਾ ਬਿਹਤਰ ਸਮਝ ਰਹੇ ਹਨ । ਇਸਦੇ ਨਾਲ ਹੀ ਸਲੂਨ 'ਤੇ ਜਾਣ ਵਾਲੇ ਲੋਕ ਨੂੰ ਆਪਣੀ ਸਿਹਤ ਸੁਰੱਖਿਆ ਨੂੰ ਵੀ ਅਹਿਮੀਅਤ ਦੇ ਰਹੇ ਹਨ । ਇਸ ਲਈ ਹੇਅਰ ਸਰਵਿਸ ਦੇ ਨਾਲ ਹੋਰ ਸਰਵਿਸ ਲੈਣ ਪੁੱਜੇ ਲੋਕ ਆਪਣੇ ਨਾਲ ਲੋੜੀਂਦਾ ਸਮਾਨ ਆਦਿ ਲੈ ਕੇ ਅੱਪੜੇ। ਇਥੋਂ ਤੱਕ ਕਿ ਗ੍ਰਾਹਕਾਂ ਦੀ ਆਮਦ 'ਤੇ ਦੁਕਾਨਦਾਰ ਵੀ ਵਿਸ਼ੇਸ਼ ਤੌਰ 'ਤੇ ਸਾਫ਼-ਸਫ਼ਾਈ ਦਾ ਧਿਆਨ ਰੱਖਦੇ ਨਜ਼ਰ ਆਏ ।

ਕੋਵਿਡ-19 ਦੇ ਚਲਦੇ ਦੁਕਾਨਾਂ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਦਰਪੇਸ਼ ਆ ਰਹੀ ਸੀ । ਘਰਾਂ 'ਚ ਬੰਦ ਬੈਠੇ ਲੋਕਾਂ ਨੂੰ ਤਾਲਾਬੰਦੀ-3 ਦੌਰਾਨ ਕੁਝ ਢਿੱਲ ਦਿੱਤੇ ਜਾਣ 'ਤੇ ਰਾਹਤ ਮਹਿਸੂਸ ਹੋ ਰਹੀ ਹੈ।

Related Post