ਬੱਚੇ ਨੂੰ ਸੜਕ ਕਿਨਾਰੇ ਲੱਗੀ ਰੇਹੜੀ ਤੋਂ ਚਾਉਮਿਨ ਖਾਣੇ ਪਏ ਮਹਿੰਗੇ, ਫਟੇ ਫੇਫੜੇ

By  Jashan A June 24th 2019 01:14 PM

ਬੱਚੇ ਨੂੰ ਸੜਕ ਕਿਨਾਰੇ ਲੱਗੀ ਰੇਹੜੀ ਤੋਂ ਚਾਉਮਿਨ ਖਾਣੇ ਪਏ ਮਹਿੰਗੇ, ਫਟੇ ਫੇਫੜੇ,ਯਮੁਨਾਨਗਰ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਫਾਸਟ ਫੂਡ ਖਾਣਾ ਪਸੰਦ ਹੁੰਦਾ ਹੈ ਤੇ ਉਹ ਹਮੇਸ਼ਾ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਤੋਂ ਕੁਝ ਨਾ ਕੁਝ ਖਾ ਲੈਂਦੇ ਹਨ।ਪਰ ਇਹ ਫਾਸਟਫੂਡ ਸਾਡੇ ਲਈ ਕਿੰਨਾ ਹਾਨੀਕਾਰਕ ਹੈ ਇਹ ਕਿਸੇ ਨੂੰ ਨਹੀਂ ਪਤਾ। ਕਈ ਵਾਰ ਇਹ ਹੀ ਮੌਤ ਦਾ ਕਾਰਨ ਬਣ ਜਾਂਦੇ ਹਨ।

ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹਰਿਆਣਾ ਦੇ ਯਮੁਨਾਨਗਰ 'ਚ ਜਿਥੇ ਸੜਕ ਕਿਨਾਰੇ ਰੇਹੜੀ 'ਤੇ ਚਾਉਮਿਨ ਖਾਣ ਨਾਲ 3 ਸਾਲ ਦੇ ਬੱਚੇ ਦੇ ਫੇਫੜੇ ਫਟ ਗਏ।ਬੱਚਾ ਚਾਉਮਿਨ 'ਚ ਪਾਉਣ ਵਾਲੀ ਚਟਨੀ ਖਾਣ ਨਾਲ ਬੀਮਾਰ ਹੋ ਗਿਆ। ਚਟਨੀ 'ਚ ਐਸੀਟਿਕ ਐਸਿਡ ਸੀ, ਜਿਸ ਨਾਲ ਬੱਚੇ ਦਾ ਸਰੀਰ ਸੜ ਗਿਆ ਅਤੇ ਫੇਫੜੇ ਖਰਾਬ ਹੋ ਗਏ।

ਹੋਰ ਪੜ੍ਹੋ: ਜਲੰਧਰ : ਕਮਿਸ਼ਨਰੇਟ ਪੁਲਿਸ ਦੇ CIA ਸਟਾਫ ਨੂੰ ਮਿਲੀ ਵੱਡੀ ਸਫਲਤਾ, ਨਾਜਾਇਜ਼ ਹਥਿਆਰਾਂ ਸਣੇ 2 ਨੌਜਵਾਨ ਕਾਬੂ

ਜਦੋਂ ਉਸ ਨੂੰ ਹਸਪਤਾਲ 'ਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਚੈਕਅੱਪ ਕੀਤਾ ਤਾਂ ਪਤਾ ਚੱਲਿਆ ਬੱਚੇ ਦੇ ਦੋਵੇਂ ਫੇਫੜੇ ਫਟ ਚੁੱਕੇ ਸਨ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ਼ ਦੇ ਬੇਟੇ ਨੇ ਚਾਉਮਿਨ 'ਚ ਪੈਣ ਵਾਲੀ ਚਟਨੀ ਜ਼ਿਆਦਾ ਖਾ ਲਈ ਸੀ। ਬੱਚੇ ਦੇ ਪਿਤਾ ਮੰਜੂਰ ਦੇ ਹੱਥ 'ਤੇ ਵੀ ਚਟਨੀ ਡਿੱਗੀ ਸੀ, ਉਨ੍ਹਾਂ ਦਾ ਹੱਥ ਵੀ ਸੜ ਗਿਆ।

ਡਾਕਟਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਇਹ ਪਹਿਲਾ ਕੇਸ ਉਨ੍ਹਾਂ ਦੇ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚਾ 16 ਦਿਨ ਤੱਕ ਵੈਂਟੀਲੇਟਰ 'ਤੇ ਰਿਹਾ। ਹੌਲੀ-ਹੌਲੀ ਬੱਚੇ ਦੀ ਹਾਲਤ 'ਚ ਸੁਧਾਰ ਹੋਇਆ। ਡਾਕਟਰਾਂ ਨੇ ਬਹੁਤ ਮੁਸ਼ਕਲ ਨਾਲ ਬੱਚੇ ਦੀ ਜਾਨ ਬਚਾਈ।

-PTC News

Related Post