ਯਮੁਨਾਨਗਰ ਸਥਿਤ ਫੈਕਟਰੀ 'ਚ ਫਟਿਆ ਸਿਲੰਡਰ, 10 ਲੋਕ ਜ਼ਖਮੀ

By  Jashan A September 16th 2019 01:12 PM

ਯਮੁਨਾਨਗਰ ਸਥਿਤ ਫੈਕਟਰੀ 'ਚ ਫਟਿਆ ਸਿਲੰਡਰ, 10 ਲੋਕ ਜ਼ਖਮੀ,ਹਰਿਆਣਾ ਦੇ ਯਮੁਨਾਨਗਰ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਇੱਕ ਫੈਕਟਰੀ 'ਚ 400 ਕਿਲੋ ਦਾ ਸਿਲੰਡਰ ਫਟ ਗਿਆ, ਜਿਸ ਕਾਰਨ 10 ਲੋਕ ਝੁਲਸ ਗਏ ਹਨ। ਜਿਨ੍ਹਾਂ 'ਚ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। blastਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ: ਮਹਾਰਾਸ਼ਟਰ: ਹੜ੍ਹ ਪ੍ਰਭਾਵਿਤ ਇਲਾਕੇ 'ਚੋਂ ਬਚਾਏ ਜਾ ਰਹੇ ਲੋਕਾਂ ਦੀ ਪਲਟੀ ਕਿਸ਼ਤੀ, 9 ਮੌਤਾਂ blastਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ, ਜੋ ਕਿ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ 'ਚ ਜੁਟੀਆਂ ਹਨ। -PTC News

Related Post