ਮਹਾਰਾਸ਼ਟਰ: ਹੜ੍ਹ ਪ੍ਰਭਾਵਿਤ ਇਲਾਕੇ ‘ਚੋਂ ਬਚਾਏ ਜਾ ਰਹੇ ਲੋਕਾਂ ਦੀ ਪਲਟੀ ਕਿਸ਼ਤੀ, 9 ਮੌਤਾਂ

ਮਹਾਰਾਸ਼ਟਰ: ਹੜ੍ਹ ਪ੍ਰਭਾਵਿਤ ਇਲਾਕੇ ‘ਚੋਂ ਬਚਾਏ ਜਾ ਰਹੇ ਲੋਕਾਂ ਦੀ ਪਲਟੀ ਕਿਸ਼ਤੀ, 9 ਮੌਤਾਂ,ਸਾਂਗਲੀ: ਮਹਾਰਾਸ਼ਟਰ ‘ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਾਰਿਸ਼ ਕਾਰਨ ਭਿਆਨਕ ਹੜ੍ਹ ਆਏ ਹੋਏ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਲੋਕ ਇਥੇ ਫਸ ਗਏ ਹਨ।

ਜਿਨ੍ਹਾਂ ਨੂੰ ਬਚਾਉਣ ਲਈ ਸੁਰੱਖਿਆ ਟੀਮਾਂ ਵੱਲੋਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਅੱਜ ਹੜ੍ਹ ਪ੍ਰਭਾਵਿਤ ਸਾਂਗਲੀ ਜ਼ਿਲੇ ‘ਚ ਲੋਕਾਂ ਨੂੰ ਬਚਾਉਣ ਲਈ ਕਿਸ਼ਤੀ ਭੇਜੀ ਗਈ ਸੀ ਤੇ ਰਸਤੇ ‘ਚ ਉਸ ਦੇ ਪਲਟ ਜਾਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 4 ਲਾਪਤਾ ਹੋ ਗਏ ਹਨ।

ਹੋਰ ਪੜ੍ਹੋ:ਬੱਸ-ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ, 4 ਲੋਕਾਂ ਦੀ ਮੌਤ, 10 ਜ਼ਖਮੀ

ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸ਼ਤੀ ‘ਚ ਕਈ ਲੋਕ ਸਵਾਰ ਸਨ ਤੇ ਹੁਣ ਤੱਕ 9 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਫਿਲਹਾਲ ਸਰਚ ਅਪਰੇਸ਼ਨ ਜਾਰੀ ਹੈ।

-PTC News