ਲਖਨਊ ਕੋਰਟ ਪਹੁੰਚੀ ਸਪਨਾ ਚੌਧਰੀ, ਕਰ ਸਕਦੀ ਹੈ ਆਤਮ ਸਮਰਪਣ, ਜਾਣੋ ਪੂਰਾ ਮਾਮਲਾ

By  Riya Bawa September 6th 2022 02:20 PM

Sapna Chaudhary Surrenders: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਹਾਲ ਹੀ ਵਿੱਚ ਵੱਧ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮੰਗਲਵਾਰ 6 ਸਤੰਬਰ ਨੂੰ ਸਪਨਾ ਚੌਧਰੀ ਲਖਨਊ ਕੋਰਟ 'ਚ ਆਤਮ ਸਮਰਪਣ ਕਰਨ ਜਾ ਰਹੀ ਹੈ। ਅਦਾਲਤ ਵੱਲੋਂ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਲਖਨਊ ਦੇ ਆਸ਼ਿਆਨਾ ਪੁਲਿਸ ਸਟੇਸ਼ਨ 'ਚ ਸਪਨਾ ਅਤੇ ਕਈ ਹੋਰਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

SapnaChaudhary

ਸਪਨਾ ਚੌਧਰੀ ਨੇ 22 ਅਗਸਤ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਸ ਵੱਲੋਂ ਕੋਈ ਅਰਜ਼ੀ ਨਹੀਂ ਦਿੱਤੀ ਗਈ ਅਤੇ ਨਾ ਹੀ ਉਹ ਖੁਦ ਅਦਾਲਤ ਵਿੱਚ ਪੁੱਜੀ, ਜਿਸ ’ਤੇ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ। ਉਹ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰੇਗੀ।

PTC News-Latest Punjabi news

ਕੀ ਹੈ ਮਾਮਲਾ

ਜਾਣਕਾਰੀ ਮੁਤਾਬਿਕ 13 ਅਕਤੂਬਰ 2018 ਨੂੰ ਲਖਨਊ ਦੇ ਆਸ਼ਿਆਨਾ ਇਲਾਕੇ 'ਚ ਸਪਨਾ ਚੌਧਰੀ ਦਾ ਪ੍ਰੋਗਰਾਮ ਸੀ। ਸਪਨਾ ਚੌਧਰੀ ਦਾ ਸ਼ੋਅ ਦੁਪਹਿਰ 3.00 ਵਜੇ ਤੋਂ ਰਾਤ 10.00 ਵਜੇ ਤੱਕ ਇੱਕ ਪ੍ਰਾਈਵੇਟ ਕਲੱਬ ਵਿੱਚ ਹੋਣਾ ਸੀ। ਸ਼ੋਅ ਦੀਆਂ ਹਜ਼ਾਰਾਂ ਟਿਕਟਾਂ ਔਫਲਾਈਨ ਅਤੇ ਔਨਲਾਈਨ ਮੋਡਾਂ ਵਿੱਚ ਵੇਚੀਆਂ ਗਈਆਂ ਸਨ। ਮੌਕੇ 'ਤੇ ਪਹੁੰਚ ਕੇ ਦਰਸ਼ਕ ਸਪਨਾ ਦਾ ਇੰਤਜ਼ਾਰ ਕਰ ਰਹੇ ਸਨ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਸਪਨਾ ਚੌਧਰੀ ਉੱਥੇ ਨਹੀਂ ਪਹੁੰਚੀ। ਇਸ ਕਾਰਨ ਲੋਕ ਗੁੱਸੇ 'ਚ ਆ ਗਏ ਅਤੇ ਪੈਸੇ ਵਾਪਸ ਕਰਨ ਦੀ ਮੰਗ ਕਰਨ ਲੱਗੇ।

SapnaChaudhary

ਇਹ ਵੀ ਪੜ੍ਹੋ: Happy Birthday Sargun Mehta: ਛੋਟੀ ਉਮਰ 'ਚ ਸਰਗੁਣ ਮਹਿਤਾ ਨੇ ਪੜ੍ਹਾਈ ਛੱਡ ਕੇ ਪੰਜਾਬੀ ਇੰਡਸਟਰੀ 'ਚ ਲੁੱਟੀ ਵਾਹ-ਵਾਹੀ

ਦੱਸਿਆ ਗਿਆ ਕਿ ਸਪਨਾ ਚੌਧਰੀ ਨੇ ਇਸ ਦੇ ਲਈ ਪੈਸੇ ਲਏ ਸਨ। ਨਾ ਤਾਂ ਉਸ ਨੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਸ਼ੋਅ 'ਤੇ ਨਾ ਆਉਣ ਲਈ ਮੁਆਫੀ ਮੰਗੀ। ਪ੍ਰੋਗਰਾਮ ਦਾ ਸੰਚਾਲਨ ਪਹਿਲ ਇੰਸਟੀਚਿਊਟ ਦੇ ਜੁਨੈਦ ਅਹਿਮਦ, ਅਮਿਤ ਪਾਂਡੇ, ਨਵੀਨ ਸ਼ਰਮਾ, ਰਤਨਾਕਰ ਉਪਾਧਿਆਏ ਅਤੇ ਇਵਾਦ ਅਲੀ ਨੇ ਕੀਤਾ। ਅਜਿਹੇ 'ਚ ਸਪਨਾ ਚੌਧਰੀ ਸਮੇਤ ਹੋਰ ਲੋਕਾਂ ਖਿਲਾਫ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਤੋਂ ਬਾਅਦ ਜਦੋਂ ਇਸ ਮਾਮਲੇ ਦੀ ਅਦਾਲਤ 'ਚ ਸੁਣਵਾਈ ਹੋਈ ਅਤੇ ਸਪਨਾ ਚੌਧਰੀ ਨੂੰ ਸੰਮਨ ਜਾਰੀ ਕੀਤਾ ਗਿਆ ਤਾਂ ਸਪਨਾ ਲਖਨਊ ਅਦਾਲਤ 'ਚ ਵੀ ਪੇਸ਼ ਨਹੀਂ ਹੋਈ। ਇਸ ਤੋਂ ਨਾਰਾਜ਼ ਹੋ ਕੇ ਅਦਾਲਤ ਨੇ ਕੁਝ ਦਿਨ ਪਹਿਲਾਂ ਸਪਨਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਦਰਜ ਕੀਤਾ ਸੀ।

-PTC News

Related Post