ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਸੁੱਟੀ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦ

By  Ravinder Singh June 30th 2022 12:23 PM

ਫਿਰੋਜ਼ਪੁਰ : ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਸਥਿਤ ਚੌਕੀ ਮੱਬੋਕੇ ਦੇ ਇਲਾਕੇ 'ਚ ਅੱਧੀ ਰਾਤ ਨੂੰ ਪਾਕਿਸਤਾਨ ਤੋਂ ਆ ਰਿਹਾ ਇਕ ਡਰੋਨ ਆਉਂਦਾ ਦੇਖਿਆ ਗਿਆ, ਜਿਸ 'ਤੇ ਬੀ.ਐੱਸ.ਐੱਫ ਦੀ 136 ਬਟਾਲੀਅਨ ਦੇ ਜਵਾਨਾਂ ਨੇ ਫਾਇਰਿੰਗ ਕੀਤੀ ਅਤੇ ਇਸ ਡਰੋਨ ਨੂੰ ਦੇਖਦਿਆਂ ਹੀ ਕੁਝ ਦੂਰ ਸਾਮਾਨ ਸੁੱਟ ਕੇ ਵਾਪਸ ਚਲਾ ਗਿਆ ਸੀ, ਜਿਸ ਉਤੇ ਬੀ.ਐੱਸ.ਐੱਫ. ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਤਲਾਸ਼ੀ ਮੁਹਿੰਮ ਦੌਰਾਨ ਬੀ.ਐੱਸ.ਐੱਫ. ਜਵਾਨਾਂ ਨੂੰ ਭਾਰਤੀ-ਪਾਕਿਸਤਾਨ ਸਰਹੱਦ ਉਤੇ ਇਕ ਖੇਤ 'ਚ ਪਏ 5 ਪੈਕਟ ਮਿਲੇ, ਜਿਨ੍ਹਾਂ 'ਚੋਂ ਕਰੀਬ 3.5 ਕਿਲੋ ਹੈਰੋਇਨ ਹੈ, ਜਿਨ੍ਹਾਂ ਦੀ ਕੀਮਤ ਕਰੀਬ 17 ਕਰੋੜ ਰੁਪਏ ਬਣ ਦੀ ਹੈ।

ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਸੁੱਟੀ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦਬੀਐਸਐਫ ਅਨੁਸਾਰ ਜਦੋਂ ਬੀਐਸਐਫ ਨੇ ਤਲਾਸ਼ੀ ਮੁਹਿੰਮ ਚਲਾਈ ਤਾਂ ਕਿਸਾਨ ਬਲਵੰਤ ਸਿੰਘ ਵਾਸੀ ਕਾਲੂ ਅਰਾਈਆਂ ਹਿਠਾੜ ਦੇ ਖੇਤਾਂ ਵਿੱਚੋਂ ਇੱਕ ਮੋਟਰ ਉਤੋਂ ਲਿਫਾਫਾ ਮਿਲਿਆ, ਜਿਸ ਵਿੱਚੋਂ 5 ਪੈਕੇਟ ਹੈਰੋਇਨ ਬਰਾਮਦ ਹੋਈ। ਇਸ ਬਰਾਮਦ ਹੋਈ ਹੈਰੋਇਨ ਸਬੰਧੀ ਬੀਐਸਐਫ ਦੇ ਨਾਲ-ਨਾਲ ਪੰਜਾਬ ਪੁਲਿਸ ਵੀ ਜਾਂਚ ਕਰ ਰਹੀ ਹੈ।

ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਸੁੱਟੀ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਦੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਐਸਐਫ ਦੀ ਬਟਾਲੀਅਨ ਨੇ ਇਕ ਪੱਤਰ ਭੇਜਿਆ ਸੀ। ਜਿਸ ਵਿੱਚ ਦੱਸਿਆ ਗਿਆ ਹੈ ਕਿ ਚੌਕੀ ਮੱਬੋਕੇ ਦੇ ਇਲਾਕੇ ਵਿੱਚ ਪਾਕਿਸਤਾਨ ਤੋਂ ਆ ਰਿਹਾ ਇਕ ਡਰੋਨ ਉਤੇ ਬੀਐਸਐਫ ਦੇ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਅਤੇ ਇਹ ਡਰੋਨ ਕੁਝ ਸਾਮਾਨ ਸੁੱਟ ਕੇ ਪਰਤਿਆ।

ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਸੁੱਟੀ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦਇਸ ਤੋਂ ਬਾਅਦ ਬੀਐਸਐਫ ਨੇ ਤਲਾਸ਼ੀ ਮੁਹਿੰਮ ਦੌਰਾਨ ਕਿਸਾਨ ਬਲਵੰਤ ਸਿੰਘ ਵਾਸੀ ਕਾਲੂ ਆਰੀਆਂ ਹਿਠਾੜ ਦੇ ਖੇਤਾਂ ਵਿੱਚੋਂ ਇਕ ਲਿਫਾਫਾ ਬਰਾਮਦ ਹੋਇਆ। ਜਿਸ ਵਿੱਚ 5 ਪੈਕੇਟ ਹੋਰਇਨ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਇਸ ਬਰਾਮਦਗੀ ਸਬੰਧਈ ਥਾਣਾ ਮਮਦੋਟ ਦੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਨਸ਼ਾ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ।

-PTC News

ਇਹ ਵੀ ਪੜ੍ਹੋ : ਜਲੰਧਰ ਦੇ ਪੀਏਪੀ ਕੰਪਲੈਸ ਦੀਆਂ ਕੰਧਾਂ 'ਤੇ ਲਿਖੇ ਖ਼ਾਲਿਸਤਾਨੀ ਨਾਅਰੇ

Related Post