Sat, Apr 27, 2024
Whatsapp

ਜਲੰਧਰ ਦੇ ਪੀਏਪੀ ਕੰਪਲੈਸ ਦੀਆਂ ਕੰਧਾਂ 'ਤੇ ਲਿਖੇ ਖ਼ਾਲਿਸਤਾਨੀ ਨਾਅਰੇ

Written by  Ravinder Singh -- June 30th 2022 12:02 PM
ਜਲੰਧਰ ਦੇ ਪੀਏਪੀ ਕੰਪਲੈਸ ਦੀਆਂ ਕੰਧਾਂ 'ਤੇ ਲਿਖੇ ਖ਼ਾਲਿਸਤਾਨੀ ਨਾਅਰੇ

ਜਲੰਧਰ ਦੇ ਪੀਏਪੀ ਕੰਪਲੈਸ ਦੀਆਂ ਕੰਧਾਂ 'ਤੇ ਲਿਖੇ ਖ਼ਾਲਿਸਤਾਨੀ ਨਾਅਰੇ

ਜਲੰਧਰ : ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ਉਤੇ ਜਲੰਧਰ ਵਿੱਚ ਬਣੇ ਪੁਲਿਸ ਦੇ ਪੀਏਪੀ ਕੰਪਲੈਕਸ ਦੀਆਂ ਕੰਧਾਂ 'ਤੇ ਖਾਲਿਸਤਾਨੀ ਨਾਅਰੇ ਲਿਖ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰ ਦਿੱਤੀ ਹੈ। ਜਿਸ ਕੰਧ ਉਤੇ ਨਾਅਰੇ ਲਿਖੇ ਗਏ ਹਨ ਉਹ ਇਕ ਨੰਬਰ ਗੇਟ ਉਤੇ ਹੈ ਅਤੇ ਸਾਰੇ ਪੁਲਿਸ ਦੇ ਆਲਾ ਅਧਿਕਾਰੀ ਆਪਣੀਆਂ ਗੱਡੀਆਂ ਰਾਹੀਂ ਆਉਂਦੇ ਜਾਂਦੇ ਹਨ। ਜਲੰਧਰ ਦੇ ਪੀਏਪੀ ਕੰਪਲੈਸ ਦੀਆਂ ਕੰਧਾਂ 'ਤੇ ਲਿਖੇ ਖ਼ਾਲਿਸਤਾਨੀ ਨਾਅਰੇ ਪੰਜਾਬ ਪੁਲਿਸ ਦੇ ਪੀਏਪੀ ਕੰਪਲੈਕਸ ਦੇ ਬਾਹਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਖਾਲਿਸਤਾਨੀ ਨਾਅਰੇ ਲਿਖਵਾਉਣਾ ਪੁਲਿਸ ਦੀ ਨਿਗਰਾਨੀ ਉਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ। ਹਾਲਾਂਕਿ ਮੀਡੀਆ ਦੇ ਆਉਣ ਤੋਂ ਪਹਿਲਾਂ ਪੁਲਿਸ ਮੁਲਾਜ਼ਮਾਂ ਨੇ ਨਾਅਰਿਆਂ ਨੂੰ ਨੀਲੇ ਰੰਗ ਨਾਲ ਪੇਂਟ ਕਰ ਦਿੱਤਾ ਹੈ। ਇਸ ਤੋਂ ਬਾਅਦ ਗੁਰਪਤਵੰਤ ਸਿੰਘ ਪਨੂੰ ਦੀ ਇਕ ਵੀਡੀਓ ਵਾਇਰਲ ਹੋਈ ਹੈ। ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਸਬੰਧੀ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਜਲੰਧਰ ਦੇ ਪੀਏਪੀ ਕੰਪਲੈਸ ਦੀਆਂ ਕੰਧਾਂ 'ਤੇ ਲਿਖੇ ਖ਼ਾਲਿਸਤਾਨੀ ਨਾਅਰੇਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਗਰੂਰ ਦੌਰੇ ਉਤੇ ਆਉਣ ਤੋਂ ਪਹਿਲਾਂ ਕਾਲੀ ਦੇਵੀ ਮੰਦਰ ਦੇ ਪਿਛਲੇ ਮੁੱਖ ਗੇਟ 'ਤੇ ਕੰਧਾਂ 'ਤੇ ਪੰਜਾਬ ਖ਼ਾਲਿਸਤਾਨ ਰਿਫਰੈਂਡਮ 2023 ਦੇ ਨਾਅਰੇ ਲਿਖੇ ਪਾਏ ਗਏ ਸਨ ਜਿਸ ਤੋਂ ਉਪਰੰਤ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਸੀ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਕਾਲੇ ਰੰਗ ਨਾਲ ਲਿਖੇ ਇਨ੍ਹਾਂ ਨਾਅਰਿਆਂ ਉਤੇ ਪੇਂਟ ਕਰਵਾ ਕੇ ਮਿਟਾ ਦਿੱਤਾ ਦਿੱਤਾ ਸੀ। ਜਲੰਧਰ ਦੇ ਪੀਏਪੀ ਕੰਪਲੈਸ ਦੀਆਂ ਕੰਧਾਂ 'ਤੇ ਲਿਖੇ ਖ਼ਾਲਿਸਤਾਨੀ ਨਾਅਰੇਖ਼ਾਲਿਸਤਾਨੀ ਨਾਅਰਿਆਂ ਦੇ ਲਿਖਣ ਦੇ ਨਾਲ ਨਾਲ ਇਕ ਗੁਰਪਤਵੰਤ ਸਿੰਘ ਪਨੂੰ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਪਨੂੰ ਨੇ ਦਾਅਵਾ ਕੀਤਾ ਸੀ ਕਿ ਖ਼ਾਲਿਸਤਾਨ ਪੱਖੀ ਸਿੱਖਾਂ ਵੱਲੋਂ ਇਹ ਨਾਅਰੇ ਲਿਖੇ ਗਏ ਹਨ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਾਲਿਸਤਾਨੀ ਪੱਖੀ ਸਿੱਖਾਂ ਦੀ ਮਦਦ ਤੇ ਹਮਾਇਤ ਨਾਲ ਬਣੀ ਸੀ। -PTC News ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਕਤਲ ਕੇਸ: ਹਾਈ ਕੋਰਟ ਤੋਂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੂੰ ਨਹੀਂ ਮਿਲੀ ਕੋਈ ਰਾਹਤ  


Top News view more...

Latest News view more...