Cloudburst In Kullu: ਕੁਦਰਤੀ ਆਫਤ ਦਰਮਿਆਨ ਹਿਮਾਚਲ ਦੇ ਕੁੱਲੂ ‘ਚ ਫਟਿਆ ਬੱਦਲ, 1 ਦੀ ਮੌਤ ਤੇ 3 ਜ਼ਖਮੀ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਕੁਦਰਤੀ ਆਫ਼ਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਕੁੱਲੂ ਦੇ ਕਿਆਸ ਪਿੰਡ 'ਚ ਕੋਟਾ ਨਾਲਾ 'ਚ ਬੱਦਲ ਫਟ ਗਿਆ ਹੈ।

By  Aarti July 17th 2023 11:20 AM -- Updated: July 18th 2023 03:18 PM

Cloudburst In Kullu: ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਕੁਦਰਤੀ ਆਫ਼ਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਕ ਤੋਂ ਬਾਅਦ ਇਕ ਇਲਾਕੇ 'ਚ ਬੱਦਲ ਫੱਟਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਕੁੱਲੂ ਦੇ ਕਿਆਸ ਪਿੰਡ 'ਚ ਕੋਟਾ ਨਾਲਾ 'ਚ ਬੱਦਲ ਫਟ ਗਿਆ ਹੈ।

ਮਾਮਲੇ ਸਬੰਧੀ ਡੀਐੱਸਪੀ ਹੈੱਡਕੁਆਰਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਕੁੱਲੂ ਦੇ ਕਿਆਸ ਪਿੰਡ 'ਚ ਬੱਦਲ ਫਟਣ ਕਾਰਨ 1 ਦੀ ਮੌਤ ਹੋ ਗਈ ਹੈ। ਜਦਕਿ ਤਿੰਨ ਲੋਕ ਜ਼ਖਮੀ ਹੋ ਗਏ। ਇਨ੍ਹਾਂ ਹੀ ਨਹੀਂ 9 ਵਾਹਨ ਇਸ ਕਾਰਨ ਨੁਕਸਾਨੇ ਗਏ ਹਨ। 

ਹਿਮਾਚਲ ਪ੍ਰਦੇਸ਼ ‘ਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਿਮਾਚਲ ਪ੍ਰਦੇਸ਼ 'ਚ ਮੌਸਮ ਵਿਭਾਗ ਨੇ ਅੱਜ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਹੋਵੇਗਾ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਸਕੂਲਾਂ ਵਿੱਚ ਵੀ 17 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕਿਨੌਰ ਜ਼ਿਲ੍ਹੇ ਤੋਂ ਇਲਾਵਾ ਚੰਬਾ ਜ਼ਿਲ੍ਹੇ ਦੇ ਪੰਗੀ ਅਤੇ ਭਰਮੌਰ ਵਿੱਚ ਵੀ ਛੁੱਟੀ ਰਹੇਗੀ। ਇਨ੍ਹਾਂ ਤੋਂ ਇਲਾਵਾ ਸੀਬੀਐਸਈ, ਆਈਸੀਐਸਈ ਅਤੇ ਹੋਰ ਬੋਰਡਾਂ ਦੇ ਸਕੂਲ ਆਪਣੇ ਪੱਧਰ ’ਤੇ ਫੈਸਲੇ ਲੈਣਗੇ।

ਇਹ ਵੀ ਪੜ੍ਹੋ: ਭੋਪਾਲ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਵਿੱਚ ਲੱਗੀ ਅੱਗ

Related Post