Shri Naina Devi ਜਾਣ ਵਾਲਾ ਰਸਤਾ ਬੰਦ, ਲੈਂਡਸਲਾਈਡ ਤੇ ਭਾਰੀ ਮੀਂਹ ਕਾਰਨ ਸੜਕੀ ਆਵਾਜਾਈ ਠੱਪ
Shri Naina Devi Road : ਮੈਦਾਨੀ ਇਲਾਕੇ ’ਚ ਮੀਂਹ ਅਤੇ ਦਰਿਆਵਾਂ ਦੇ ਪਾਣੀ ਕਾਰਨ ਲੋਕ ਪਰੇਸ਼ਾਨ ਹੋਏ ਪਏ ਹਨ। ਹੜ੍ਹਾਂ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਦੂਜੇ ਪਾਸੇ ਪਹਾੜੀ ਇਲਾਕਿਆਂ ’ਚ ਵੀ ਹਾਲਾਤ ਰਾਹਤ ਭਰੇ ਨਹੀਂ ਹਨ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ’ਚ ਰਾਤ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਨੂੰ ਜਾਂਦੇ ਸਾਰੇ ਰਸਤੇ ਬੰਦ ਹੋ ਗਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਸ਼੍ਰੀ ਆਨੰਦਪੁਰ ਸਾਹਿਬ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਪੈ ਰਹੀ ਭਾਰੀ ਬਰਸਾਤ ਕਾਰਨ ਸ਼੍ਰੀ ਆਨੰਦਪੁਰ ਸਾਹਿਬ ਨੂੰ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਨਾਲ ਜੋੜਨ ਵਾਲੇ ਰਾਹ ਤੇ ਪਿੰਡ ਲਮਲੈਹੜੀ ਲਾਗੇਭਾਖੜਾ ਨਹਿਰ ਅਤੇ ਹਾਈਡਲ ਚੈਨਲ ਨਹਿਰ ’ਤੇ ਬਣਾਏ ਪੁੱਲ ਲਾਗਲੀ ’ਚ ਲੈਂਡਸਲਾਈਡ ਹੋ ਗਈ ਹੈ। ਜਿਸ ਕਾਰਨ ਨਵੇਂ ਬਣੇ ਪੁੱਲ ’ਤੇ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਪੁਰਾਣੇ ਪੁਲ ਤੋਂ ਹੀ ਆਵਾਜਾਈ ਸ਼ੁਰੂ ਕੀਤੀ ਗਈ ਹੈ।
ਦੱਸ ਦਈਏ ਕਿ ਹੈ ਕਿ ਇਸ ਪੁੱਲ ਦੀ ਵਰਤੋਂ ਕਰਕੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੀ ਸੰਗਤ ਸ੍ਰੀ ਆਨੰਦਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂ ਉੱਥੇ ਪਹੁੰਚਦੇ ਹਨ। ਇਹ ਰਸਤਾ ਬਹੁਤ ਹੀ ਚੱਲਦਾ ਹੈ ਪਰ ਦੇਰ ਰਾਤ ਚ ਹੋਈ ਬਰਸਾਤ ਤੋਂ ਬਾਅਦ ਇਸ ਰਸਤੇ ਨੂੰ ਜੋੜਨ ਵਾਲੀ ਬਿੱਲਕੁਲ ਨੇੜਲੀ ਸੜਕ ’ਤੇ ਲੈਂਡ ਸਲਾਈਡ ਹੋਣ ਕਾਰਨ ਰਸਤਾ ਬੰਦ ਹੋ ਗਿਆ ਹੈ। ਜਿਸ ਨੂੰ ਠੀਕ ਕਰਨ ਲਈ ਲੋਕ ਨਿਰਮਾਣ ਵਿਭਾਗ ਪੰਜਾਬ ਅਤੇ ਸਮਾਜ ਸੇਵੀ ਸੰਸਥਾਵਾਂ ਜੁਟ ਗਈਆਂ ਹਨ।
ਲੋਕ ਨਿਰਮਾਣ ਵਿਭਾਗ ਦੇ ਉਪ ਮੰਡਲ ਅਫਸਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਬਹੁਤ ਜਲਦ ਇਸ ਡੰਗੇ ਨੂੰ ਠੀਕ ਕਰਕੇ ਆਵਾਜਾਈ ਨੂੰ ਬਹਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Hoshiarpur ਨੇੜੇ ਵਾਪਰਿਆ ਵੱਡਾ ਹਾਦਸਾ; ਸੰਤੁਲਨ ਵਿਗੜਨ ਕਾਰਨ ਖੱਡ ’ਚ ਡਿੱਗੀ ਐਂਬੂਲੈਂਸ, 3 ਦੀ ਮੌਤ
- PTC NEWS