Shri Naina Devi Mandir : ਸ਼੍ਰੀ ਨੈਣਾ ਦੇਵੀ ਮਾਤਾ ਦੇ ਮੰਦਿਰ ’ਚ ਸ਼ਰਧਾਲੂਆਂ ਦੀ ਭੀੜ ’ਚ ਆਈ ਕਮੀ
Shri Naina Devi Mandir : ਹਿਮਾਚਲ ਪ੍ਰਦੇਸ਼ ਦੇ ਸ਼ਕਤੀਪੀਠਾਂ 'ਤੇ ਭਾਰਤ-ਪਾਕਿ ਵਿਵਾਦ ਕਾਰਨ ਸ਼ਰਧਾਲੂਆਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ। ਦੱਸ ਦਈਏ ਕਿ ਜਿੱਥੇ ਐਤਵਾਰ ਦੀ ਛੁੱਟੀ ਹੋਣ ਕਾਰਨ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਜੀ ਮੰਦਿਰ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਭਾਰੀ ਇਕੱਠ ਹੁੰਦਾ ਸੀ, ਉੱਥੇ ਅੱਜ ਐਤਵਾਰ ਨੂੰ ਮੰਦਿਰ ਦੀਆਂ ਲੰਬੀਆਂ ਕਤਾਰਾਂ ਖਾਲੀ ਮਿਲੀਆਂ। ਜਿੱਥੇ ਐਤਵਾਰ ਨੂੰ 40 ਤੋਂ 50 ਹਜ਼ਾਰ ਸ਼ਰਧਾਲੂ ਮਾਤਾ ਜੀ ਦੇ ਦਰਸ਼ਨ ਕਰਦੇ ਸਨ, ਅੱਜ ਐਤਵਾਰ ਨੂੰ ਇਹ ਗਿਣਤੀ ਘੱਟ ਕੇ ਸਿਰਫ਼ 2 ਹਜ਼ਾਰ ਰਹਿ ਗਈ ਹੈ।
ਭਾਵੇਂ ਅੱਜ ਸਵੇਰੇ 4:00 ਵਜੇ ਮੰਦਰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਸੀ, ਪਰ ਸ਼ਰਧਾਲੂ ਬਹੁਤ ਘੱਟ ਗਿਣਤੀ ਵਿੱਚ ਮਾਤਾ ਜੀ ਦੇ ਦਰਬਾਰ ਵਿੱਚ ਦਰਸ਼ਨ ਲਈ ਪਹੁੰਚ ਰਹੇ ਹਨ।
ਕਾਬਿਲੇਗੌਰ ਹੈ ਕਿ ਇਹ ਗਰਮੀਆਂ ਦਾ ਮੌਸਮ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਜੀ ਦੇ ਦਰਬਾਰ ਵਿੱਚ ਪਹੁੰਚਦੇ ਹਨ, ਪਰ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਵਿੱਚ ਭਾਰਤ-ਪਾਕਿ ਵਿਵਾਦ ਸ਼ੁਰੂ ਹੋਇਆ ਹੈ, ਉਸ ਨਾਲ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਜਦਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੰਦਰ ਟਰੱਸਟ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ।
ਇਹ ਵੀ ਪੜ੍ਹੋ : Jalandhar News : ਫੌਜ ਦੀ ਵਰਦੀ 'ਚ ਦਿਖੇ 4 ਸ਼ੱਕੀ , ਮੰਦਰ ਦਾ ਗੇਟ ਖੜਕਾ ਕੇ ਬੋਲੇ - ਪਾਣੀ ਅਤੇ ਖਾਣਾ ਚਾਹੀਏ ਅਤੇ ਫ਼ਿਰ...
- PTC NEWS