ਹਿਮਾਚਲ ਦੇ ਸਿਰਮੌਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਦੀ ਮੌਤ 2 ਗੰਭੀਰ ਜ਼ਖਮੀ

By  Jashan A December 3rd 2018 01:27 PM

ਹਿਮਾਚਲ ਦੇ ਸਿਰਮੌਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਦੀ ਮੌਤ 2 ਗੰਭੀਰ ਜ਼ਖਮੀ,ਸਿਰਮੌਰ: ਦੇਸ਼ 'ਚ ਦਿਨ ਬ ਦਿਨ ਸੜਕ ਹਾਦਸਿਆਂ ਦੀ ਗਿਣਤੀ ਵੱਧ ਰਹੀ ਹੈ। ਜਿਸ ਦੌਰਾਨ ਹੁਣ ਤੱਕ ਅਨੇਕਾਂ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। [caption id="attachment_224298" align="aligncenter" width="300"]car accident sirmaur ਹਿਮਾਚਲ ਦੇ ਸਿਰਮੌਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਦੀ ਮੌਤ 2 ਗੰਭੀਰ ਜ਼ਖਮੀ[/caption] ਅਜਿਹਾ ਹੀ ਇੱਕ ਮਾਮਲਾ ਹਿਮਾਚਲ ਦੇ ਸਿਰਮੌਰ ਤੋਂ ਸਾਹਮਣੇ ਆਇਆ ਹੈ, ਜਿਥੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਮੌਰ ਦੇ ਸ਼ਿਲਾਈ 'ਚ ਇਕ ਕਾਰ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਨਾਲ ਜ਼ਖਮੀ ਹਨ। [caption id="attachment_224299" align="aligncenter" width="300"]car accident sirmaur ਹਿਮਾਚਲ ਦੇ ਸਿਰਮੌਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਦੀ ਮੌਤ 2 ਗੰਭੀਰ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਕਾਰ ਸ਼ਿਲਾਈ ਤੋਂ ਪਾਉਂਟਾ ਸਾਹਿਬ ਵੱਲ ਨੂੰ ਜਾ ਰਹੀ ਸੀ।ਮ੍ਰਿਤਕਾਂ ਸਮੇਤ ਦੋਹੇਂ ਜ਼ਖਮੀ ਦਿੱਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। [caption id="attachment_223949" align="aligncenter" width="300"]road accident ਹਿਮਾਚਲ ਦੇ ਸਿਰਮੌਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਦੀ ਮੌਤ 2 ਗੰਭੀਰ ਜ਼ਖਮੀ[/caption] ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ, ਜਿਸ ਤੋਂ ਬਾਅਦ ਇਸ ਘਟਨਾ ਬਾਰੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ। ਐਂਬੁਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਪਾਉਂਟਾ ਦੇ ਨੇੜੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। -PTC News

Related Post