ਇੱਕ ਦਿਨ ਲਈ ਐੱਸ.ਡੀ.ਐਮ ਬਣੀ 14 ਸਾਲ ਦੀ ਲੜਕੀ , ਪਿਤਾ ਇਸ ਦਫ਼ਤਰ ਵਿੱਚ ਹਨ ਚਪੜਾਸੀ

By  Shanker Badra June 13th 2020 01:00 PM

ਇੱਕ ਦਿਨ ਲਈ ਐੱਸ.ਡੀ.ਐਮ ਬਣੀ 14 ਸਾਲ ਦੀ ਲੜਕੀ , ਪਿਤਾ ਇਸ ਦਫ਼ਤਰ ਵਿੱਚ ਹਨ ਚਪੜਾਸੀ:ਕਾਂਗੜਾ : ਹਿਮਾਚਲ ਪ੍ਰਦੇਸ਼ ਵਿਖੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿਚ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀ, ਐਸਡੀਐਮ ਦਫ਼ਤਰ ਵਿਚ ਤਾਇਨਾਤ ਇਕ ਚਪੜਾਸੀ ਦੀ ਧੀ ਨੂੰ ਸ਼ੁੱਕਰਵਾਰ ਨੂੰ ਇਕ ਦਿਨ ਲਈ ਕਾਂਗੜਾ ਦਾ ਐਸਡੀਐਮ ਬਣਾਇਆ ਗਿਆ ਹੈ। ਐਸਡੀਐਮ ਕਾਂਗੜਾ ਜਤਿਨ ਲਾਲ ਨੇ ਇਕ ਵੱਡੀ ਪਹਿਲਕਦਮੀ ਕਰਦੇ ਹੋਏ ਇਸ ਹੋਣਹਾਰ ਵਿਦਿਆਰਥਣ ਹਿਨਾ ਠਾਕੁਰ ਨੂੰ ਇਹ ਮੌਕਾ ਦਿੱਤਾ। ਇਸ ਦੇ ਲਈ ਐਸਡੀਐਮ ਨੇ ਹਿਨਾ ਨੂੰ ਆਪਣੀ ਕੁਰਸੀ 'ਤੇ ਬਿਠਾਇਆ ਅਤੇ ਖ਼ੁਦ ਆਪਣੇ ਲਈ ਉਸਦੇ ਕੋਲ ਕੁਰਸੀ ਲਗਵਾ ਲਈ ਹੈ। ਹਿਨਾ ਠਾਕੁਰ ਐਸਡੀਐਮ ਦੀ ਅਗਵਾਈ ਹੇਠ ਸ਼ੁੱਕਰਵਾਰ ਸਵੇਰ ਤੋਂ ਐਸਡੀਐਮ ਦਫਤਰ ਦੀਆਂ ਮੀਟਿੰਗਾਂ ਕਰ ਰਹੀ ਸੀ। ਇਸ ਦੌਰਾਨ ਬਾਹਰੋਂ ਆ ਰਹੇ ਲੋਕ ਆਪਣੀਆਂ ਮੁਸ਼ਕਲਾਂ ਇੱਕ ਦਿਨ ਲਈ ਬਣੀ ਐਸਡੀਐਮ ਹਿਨਾ ਨੂੰ ਦੱਸ ਰਹੇ ਸਨ। ਐਸਡੀਐਮ ਹਿਨਾ ਠਾਕੁਰ ਦਾ ਕਹਿਣਾ ਹੈ ਕਿ ਇਹ ਉਸ ਲਈ ਇਕ ਸੁਪਨੇ ਵਰਗਾ ਹੈ। ਉਹ ਇਸ ਸੁਪਨੇ ਨੂੰ ਸਾਕਾਰ ਕਰੇਗੀ। ਉਸ ਨੇ ਕਿਹਾ ਕਿ ਐਸਡੀਐਮ ਜਤਿਨ ਲਾਲ ਸਰ ਨੇ ਮੈਨੂੰ ਜੋ ਸੁਪਨਾ ਦਿਖਾਇਆ ਹੈ, ਮੈਂ ਇਸ ਨੂੰ ਪੂਰਾ ਕਰਾਂਗਾ। ਮੈਂ ਪਹਿਲਾਂ ਡਾਕਟਰ ਅਤੇ ਫਿਰ ਆਈਏਐਸ ਅਫਸਰ ਬਣਾਂਗੀ। [caption id="attachment_411395" align="aligncenter" width="300"]Himachal Pradesh: 14 year old peon's daughter becomes Kangra's SDM for a day ਇੱਕ ਦਿਨ ਲਈ ਐੱਸ.ਡੀ.ਐਮ ਬਣੀ 14 ਸਾਲ ਦੀ ਲੜਕੀ , ਪਿਤਾ ਇਸ ਦਫ਼ਤਰ ਵਿੱਚ ਹਨ ਚਪੜਾਸੀ[/caption] ਐਸਡੀਐਮ ਜਤਿਨ ਲਾਲ ਨੇ ਮੀਡੀਆ ਰਿਪੋਰਟ ਵਿੱਚ ਦੱਸਿਆ ਕਿ ਮੇਰੇ ਚਪੜਾਸੀ ਨੇ ਵੀਰਵਾਰ ਨੂੰ ਮੈਨੂੰ ਦੱਸਿਆ ਕਿ ਉਸਦੀ ਧੀ ਨੇ 10ਵੀਂ ਵਿੱਚ 94 ਫੀਸਦ ਅੰਕ ਪ੍ਰਾਪਤ ਕੀਤੇ ਸਨ। ਬੇਟੀ ਨੇ ਮੈਰਿਟ ਵਿਚ 34 ਵਾਂ ਸਥਾਨ ਹਾਸਲ ਕੀਤਾ ਹੈ। ਮੈਂ ਧੀ ਦਾ ਸਨਮਾਨ ਕਰਨ ਲਈ ਦਫ਼ਤਰ ਬੁਲਾਇਆ ਅਤੇ ਬੇਟੀ ਨੇ ਕਿਹਾ ਕਿ ਉਹ ਆਈਏਐਸ ਅਧਿਕਾਰੀ ਬਣਨਾ ਚਾਹੁੰਦੀ ਹੈ। ਐਸਡੀਐਮ ਜਤਿਨ ਲਾਲ ਨੇ ਕਿਹਾ ਕਿ ਜਿਸ ਤੋਂ ਬਾਅਦ ਮੈਂ ਸੋਚਿਆ ਕਿ ਬੇਟੀ ਨੂੰ ਇਕ ਦਿਨ ਲਈ ਐਸਡੀਐਮ ਬਣਾਇਆ ਜਾਣਾ ਚਾਹੀਦਾ ਹੈ। ਸ਼ੁੱਕਰਵਾਰ ਨੂੰ ਹਿਨਾ ਹੀ ਐਸਡੀਐਮ ਰਹੀ ਅਤੇ ਸਾਰਾ ਕੰਮਕਾਰ ਉਸਨੇ ਹੀ ਸੰਭਾਲਿਆ ਤੇ ਮੈਂ ਕੋਲ ਬੈਠ ਕੇ ਉਸਨੂੰ ਸਮਝਾਉਂਦਾ ਰਿਹਾ। ਉਸਨੇ ਕਿਹਾ ਕਿ ਅਜਿਹਾ ਕਰਨ ਦਾ ਮੇਰਾ ਮਨੋਰਥ ਬੇਟੀ ਪੜਾਓ, ਬੇਟੀ ਬਚਾਓ ਅਭਿਆਨ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਦੇਸ਼ ਦੀ ਹਰ ਧੀ ਨੂੰ ਸਨਮਾਨ ਮਿਲੇ। -PTCNews

Related Post