ਹਿਮਾਚਲ 'ਚ ਬੱਦਲ ਫੱਟਣ ਕਾਰਨ ਘਰਾਂ ਦਾ ਭਾਰੀ ਨੁਕਸਾਨ ,ਡਿੱਗੇ ਪਹਾੜ

By  Shanker Badra August 26th 2019 04:23 PM

ਹਿਮਾਚਲ 'ਚ ਬੱਦਲ ਫੱਟਣ ਕਾਰਨ ਘਰਾਂ ਦਾ ਭਾਰੀ ਨੁਕਸਾਨ ,ਡਿੱਗੇ ਪਹਾੜ:ਚੰਬਾ : ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਕਾਰਨ ਪਹਾੜ ਡਿੱਗ ਰਹੇ ਹਨ। ਇਸ ਦੌਰਾਨ ਭਾਰੀ ਬਾਰਸ਼ ਕਾਰਨ ਚੰਬਾ ਜ਼ਿਲੇ ਦੇ ਭਰੰਗਲਾ ਡਰੇਨ 'ਤੇ ਬਣਿਆ ਪੁੱਲ ਡਿੱਗ ਗਿਆ ਹੈ। ਇਸ ਤੋਂ ਇਲਾਵਾ ਜ਼ਮੀਨ ਖਿਸਕਣ ਕਾਰਨ ਸ਼ਿਮਲਾ ਜ਼ਿਲ੍ਹੇ ਦੇ ਬਧਾਲ ਪਿੰਡ ਵਿੱਚ ਨੈਸ਼ਨਲ ਹਾਈਵੇਅ -5 ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਦੋਵਾਂ ਥਾਵਾਂ 'ਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। Himachal Pradesh Heavy Rain NH-5 Blocked , Manimahesh Yatra suspendedਹਿਮਾਚਲ ਦੇ ਬਧਾਲ ਵਿੱਚ ਬੱਦਲ ਫੱਟਣ ਕਾਰਨ ਘਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ।ਇਸ ਦੌਰਾਨ ਬੱਦਲ ਫੱਟਣ ਕਾਰਨ ਸੜਕ 'ਤੇ ਕਾਫੀ ਜ਼ਿਆਦਾ ਮਲਬਾ ਇੱਕਠਾ ਹੋ ਗਿਆ ਹੈ। ਇਸ ਘਟਨਾ ਵਿੱਚ ਇੱਕ ਛੋਟੀ ਗੱਡੀ ਵੀ ਗਾਇਬ ਹੋ ਗਈ ਹੈ, ਜਿਸ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਹੈ।

Himachal Pradesh Heavy Rain NH-5 Blocked , Manimahesh Yatra suspended
ਹਿਮਾਚਲ 'ਚ ਬੱਦਲ ਫੱਟਣ ਕਾਰਨ ਘਰਾਂ ਦਾ ਭਾਰੀ ਨੁਕਸਾਨ , ਡਿੱਗੇ ਪਹਾੜ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਦਾਸਪੁਰ : ਕਿਸਾਨ – ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਦਿੱਤਾ ਧਰਨਾ

ਦੱਸ ਦੇਈਏ ਕਿ ਓਥੇ ਐਤਵਾਰ ਦੇਰ ਰਾਤ ਹੋਈ ਭਾਰੀ ਬਾਰਿਸ਼ ਕਾਰਨ ਭਰਮੌਰ-ਮਣੀਮਹੇਸ਼ ਮਾਰਗ 'ਤੇ ਪਰਨਾਲਾ ਨੇੜੇ ਇੱਕ ਪੁਲ ਵੀ ਰੁੜ੍ਹ ਗਿਆ, ਜਿਸ ਕਾਰਨ ਸਾਰਾ ਰਸਤਾ ਬੰਦ ਹੋ ਗਿਆ ਹੈ।ਇਸ ਘਟਨਾ ਕਾਰਨ ਮਣੀਮਹੇਸ਼ ਯਾਤਰਾ 'ਤੇ ਆਏ ਸੈਕੜੇ ਸ਼ਰਧਾਲੂ ਫਸ ਗਏ ਹਨ।ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਲੋਨੀਵੀ ਦੀ ਟੀਮ ਮੌਕੇ 'ਤੇ ਪਹੁੰਚ ਗਈ।

-PTCNews

Related Post