ਹਿਮਾਚਲ ਪ੍ਰਦੇਸ਼ ਪੁਲਿਸ ਦੀ ਵੱਡੀ ਕਾਰਵਾਈ, ਭਾਰੀ ਮਾਤਰਾ 'ਚ ਕੱਚੀ ਲਾਹਣ ਕੀਤੀ ਨਸ਼ਟ

By  Jagroop Kaur April 4th 2021 11:25 AM

ਪੰਜਾਬ ਹਿਮਾਚਲ ਤੇ ਸਰਹੱਦੀ ਪਿੰਡ ਮਜਾਰੀ ਵਿਖੇ ਸ੍ਰੀ ਨੈਣਾਂ ਦੇਵੀ, ਸਵਾਰਘਾਟ, ਥਾਣਾ ਕੋਟ ਕਹਿਲੂਰ ਪੁਲੀਸ ਵੱਲੋਂ ਇਕ ਸਾਂਝੇ ਅਪ੍ਰੇਸ਼ਨ ਦੌਰਾਨ ਵੱਡੀ ਕਾਰਵਾਈ ਕਰਦਿਆਂ ਹਜ਼ਾਰਾਂ ਲੀਟਰ ਲਾਹਣ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਡੀ ਐੱਸ ਪੀ ਅਭਿਮੰਨਿਊ ਵਰਮਾ ਦੀ ਅਗਵਾਈ ਹੇਠ ਐੱਸ ਐੱਚ ਓ ਅਸ਼ੋਕ ਕੁਮਾਰ ਏ ਐੱਸ ਆਈ ਹਰਬੰਸ ਸਿੰਘ ਏ ਐੱਸ ਆਈ ਸੁਭਾਸ਼ ਚੰਦ ਦੀਆਂ ਪੁਲੀਸ ਪਾਰਟੀਆਂ ਵੱਲੋਂ ਕੱਚੀ ਲਾਹਣ ਤੇ ਡਰੰਮਾਂ ਨੂੰ ਨਸ਼ਟ ਕੀਤਾ ਜਾ ਰਿਹਾ ਹREAD MORE ਕੋਰੋਨਾ ਦੇ ਸ਼ਿਕਾਰ ਹੋਏ ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ

ਪਤੱਰਕਾਰਾਂ ਨਾਲ ਗੱਲ ਬਾਤ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਨੈਣਾਂ ਦੇਵੀ ਤੇ ਡੀਐੱਸਪੀ ਅਭਿਮੰਨਿਊ ਵਰਮਾ ਨੇ ਦੱਸਿਆ ਕਿ ਕੱਚੀ ਲਾਹਣ ਦੀ ਮਾਤਰਾ ਲਗਪਗ ਪੰਜ ਤੋਂ ਛੇ ਹਜ਼ਾਰ ਲਿਟਰ ਹੈ ਜਿਸ ਨੂੰ ਨਸ਼ਟ ਕਰਨ ਦਾ ਕੰਮ ਜਾਰੀ ਹੈ ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਪੁਲੀਸ ਵੱਲੋਂ ਅੱਜ ਸਵੇਰ ਸਾਰ ਪਿੰਡ ਮਜਾਰੀ ਰੇਡ ਕੀਤੀ ਗਈ ਸੀ ਤੇ ਹੁਣ ਤੱਕ ਰਿਸਰਚ ਚੱਲ ਰਹੀ ਹੈ।

Also Read | 2022 polls: Sukhbir Singh Badal announces Gulzar Singh Ranike as candidate from Attari

ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਭਿਆਨ ਅੱਗੇ ਵੀ ਜਾਰੀ ਰਹੇਗਾ ਅਤੇ ਅਜਿਹਾ ਕੁਝ ਵੀ ਨਸ਼ੀਲਾ ਪਦਾਰਥ ਜਾਂ ਲਾਹਣ ਬਰਾਮਦ ਹੋਈ ਤਾਂ ਉਸ ਨੂੰ ਨਸ਼ਟ ਕੀਤਾ ਜਾਵੇਗਾ ਤਾਂ ਜੋ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ , ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।

Related Post