ਮੁੱਖ ਖਬਰਾਂ

ਕੋਰੋਨਾ ਦੇ ਸ਼ਿਕਾਰ ਹੋਏ ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ, ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ

By Jagroop Kaur -- April 04, 2021 11:05 am -- Updated:April 04, 2021 11:05 am

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਫਿੱਟਨੈੱਸ ਲਈ ਮਸ਼ਹੂਰ ਹਨ ਤੇ ਕੋਰੋਨਾ ਕਾਲ ਵਿਚ ਉਹਨਾਂ ਨੇ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਬਹੁਤ ਸੁਚੇਤ ਕੀਤਾ , ਪਰ ਅੱਜ ਉਹ ਆਪ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ , ਇਸ ਦੀ ਜਾਣਕਾਰੀ ਉਹਨਾਂ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ , ਉਹਨਾਂ ਕਿਹਾ ਕਿ "ਮੈਂ ਉਨ੍ਹਾਂ ਸਾਰਿਆਂ ਨੂੰ ਇਮਾਨਦਾਰੀ ਨਾਲ ਬੇਨਤੀ ਕਰਾਂਗਾ ਜੋ ਮੇਰੇ ਸੰਪਰਕ ਵਿੱਚ ਆਏ ਹਨ ਤਾਂ ਜੋ ਉਹ ਆਪਣਾ ਟੈਸਟ ਕਰਵਾਉਣ ਅਤੇ ਦੇਖਭਾਲ ਕਰਨ. ਬਹੁਤ ਜਲਦੀ ਕੰਮ ਵਿੱਚ ਆਉਣਗੇ,"

ਦੱਸਣਯੋਗ ਹੈ ਕਿ ਅਕਸ਼ੇ ਅਕਸਰ ਹੀ ਆਪਣੇ ਰੁਝੇਵਿਆਂ ਦੇ ਚਲਦੇ ਚਰਚਾ 'ਚ ਰਹਿੰਦੇ ਹਨ । ਅਕਸ਼ੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ। ਇਸ ਦੇ ਬਾਰੇ ’ਚ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਪੋਸਟ ਕਰਕੇ ਜਾਣਕਾਰੀ ਦਿੱਤੀ। ਅਕਸ਼ੈ ਨੇ ਕਿਹਾ ਕਿ ਉਹ ਘਰ ’ਚ ਇਕਾਂਤਵਾਸ ’ਚ ਹਨ ਅਤੇ ਜ਼ਰੂਰੀ ਦਵਾਈਆਂ ਲੈ ਰਹੇ ਹਨ।

Akshay Kumar Takes Cue from His Youth for Ram Setu Look, See Pic

Also Read | You can now withdraw money from an ATM without a debit/credit card?

ਦੱਸ ਦਈਏ ਕਿ ਹਾਲ ਹੀ ’ਚ ਦਿੱਗਜ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ। ਉਨ੍ਹਾਂ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਆਮਿਰ ਖ਼ਾਨ ਨੇ ਖ਼ੁਦ ਨੂੰ ਘਰ ’ਚ ਇਕਾਂਤਵਾਸ ਕੀਤਾ ਹੈ। ਆਮਿਰ ਖ਼ਾਨ ਬਹੁਤ ਜਲਦ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਉਣਗੇ।Alia-Ranbir to Aamir Khan, Bollywood celebs who tested Covid positive in  second wave - Movies News

Also Read | 2022 polls: Sukhbir Singh Badal announces Gulzar Singh Ranike as candidate from Attari

ਆਮਿਰ ਤੇ ਰਮੇਸ਼ ਤੋਂ ਇਲਾਵਾ ਹਾਲ ਹੀ ’ਚ ਕਾਰਤਿਕ ਆਰਿਅਨ, ਮਨੋਜ ਬਾਜਪਾਈ, ਰਣਬੀਰ ਕਪੂਰ ਤੇ ਸਤੀਸ਼ ਕੌਸ਼ਿਕ ਵਰਗੇ ਕਈ ਕਲਾਕਾਰ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ। ਇਸ ਦੇ ਨਾਲ ਹੀ ਆਲੀਆ ਬਹੁਤ ਵੀ ਕੋਰੋਨਾ ਦੀ ਚਪੇਟ ਚ ਆਈ ਹੈ , ਜੋ ਕਿ ਇਕਾਂਤਵਾਸ ਚ ਹੈ

  • Share