ਹਿਮਾਚਲ: ਟਿਡੌਂਗ ਹਾਈਡ੍ਰੋ ਪਾਵਰ ਪ੍ਰੋਜੈਕਟ ਹਾਦਸੇ ਵਿੱਚ ਦੋ ਮੌਤਾਂ, ਤਿੰਨ ਜ਼ਖ਼ਮੀ

By  Jasmeet Singh May 7th 2022 06:51 PM

ਕਿਨੌਰ, 7 ਮਈ (ਏਐਨਆਈ): ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿਖੇ ਸ਼ਨੀਵਾਰ ਸਵੇਰੇ ਟਿਡੌਂਗ ਹਾਈਡ੍ਰੋ ਪਾਵਰ ਪ੍ਰੋਜੈਕਟ (Tidong Hydropower Project) 'ਤੇ ਇੱਕ ਵੱਡੇ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ। ਇਹ ਵੀ ਪੜ੍ਹੋ: ਬੇਅੰਤ ਸਿੰਘ ਕਤਲ ਕਾਂਡ: ਦਿੱਲੀ ਹਾਈਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਜਗਤਾਰ ਸਿੰਘ ਹਵਾਰਾ ਦਾ ਏਮਜ਼ 'ਚ ਇਲਾਜ ਕਰਵਾਉਣ ਦੇ ਦਿੱਤੇ ਨਿਰਦੇਸ਼ ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਪ੍ਰੋਜੈਕਟ ਦੀ ਸੁਰੰਗ ਦੇ ਅੰਦਰ ਜਾ ਰਹੀ ਇੱਕ ਟਰਾਲੀ ਤਿਲਕ ਕੇ ਹੇਠਾਂ ਜਾ ਡਿੱਗੀ। ਟਰਾਲੀ ਵਿੱਚ ਪ੍ਰੋਜੈਕਟ ਦੇ ਪੰਜ ਕਰਮਚਾਰੀ ਸਵਾਰ ਸਨ। 45 ਤੋਂ 50 ਡਿਗਰੀ ਦੀ ਢਲਾਣ ਨੂੰ ਪਾਰ ਕਰਦੇ ਸਮੇਂ ਟਰਾਲੀ ਟ੍ਰੈਕ ਤੋਂ ਫਿਸਲ ਗਈ ਅਤੇ ਸੈਂਕੜੇ ਫੁੱਟ ਡੂੰਘੀ ਖਾਈ 'ਚ ਜਾ ਡਿੱਗੀ। ਇਹ ਘਟਨਾ ਅੱਜ ਸਵੇਰੇ 6 ਤੋਂ 7 ਵਜੇ ਦਰਮਿਆਨ ਵਾਪਰੀ। ਇਹ ਪਾਵਰ ਪ੍ਰੋਜੈਕਟ ਸਤਲੁਜ ਦੀ ਸਹਾਇਕ ਨਦੀ ਟਿਡੌਂਗ ਨਦੀ (Tidong River) 'ਤੇ ਰੇਤਾਖਾਨ ਵਿਖੇ ਸਥਿਤ ਹੈ। 50ਵੀਂ ਬਟਾਲੀਅਨ ਦੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੇ ਹੋਰ ਏਜੰਸੀਆਂ ਨਾਲ ਮਿਲ ਕੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ ਅਤੇ ਤਿੰਨ ਜ਼ਖਮੀਆਂ ਨੂੰ ਸੁਰੰਗ ਤੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਭੇਜਿਆ। ਇਸ ਤੋਂ ਇਲਾਵਾ ਆਈਟੀਬੀਪੀ ਦੇ ਜਵਾਨਾਂ ਨੇ ਸੁਰੰਗ ਵਿੱਚੋਂ ਦੋ ਲਾਸ਼ਾਂ ਵੀ ਬਰਾਮਦ ਕੀਤੀਆਂ ਹਨ। ਮਰਨ ਵਾਲੇ ਟਿਡੌਂਗ ਹਾਈਡ੍ਰੋ ਪਾਵਰ ਪ੍ਰੋਜੈਕਟ (Tidong Hydropower Project) ਦੇ ਮਜ਼ਦੂਰ ਅਤੇ ਹਿਮਾਚਲ ਪ੍ਰਦੇਸ਼ ਅਤੇ ਝਾਰਖੰਡ ਦੇ ਵਸਨੀਕ ਸਨ। ਇਹ ਵੀ ਪੜ੍ਹੋ: ਮੋਹਾਲੀ ਕੋਰਟ ਨੇ ਤਜਿੰਦਰ ਬੱਗਾ ਦੇ ਖਿਲਾਫ਼ ਵਾਰੰਟ ਕੀਤਾ ਜਾਰੀ, ਪੁਲਿਸ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਹੁਕਮ ਲਾਸ਼ਾਂ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਦੁਪਹਿਰ 2.30 ਵਜੇ ਬਚਾਅ ਮੁਹਿੰਮ ਨੂੰ ਰੱਦ ਕਰ ਦਿੱਤਾ ਗਿਆ। -PTC News

Related Post