ਪੰਜਾਬੀ ਦੀ ਮਸ਼ਹੂਰ ਗਾਇਕ ਅਤੇ ਮਾਡਲ ਅਦਾਕਾਰਾ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ ਦੇ ਪਿਆਰ ਦੀ ਸ਼ੁਰੂਆਤ ਬਿਗ ਬੌਸ 13 ਵਿਚ ਹੋਈ ਸੀ। ਆਸਿਮ ਨੇ ਨੈਸ਼ਨਲ ਟੀ.ਵੀ. 'ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਜਿਥੇ ਇਕ ਪਾਸੇ ਇਹ ਜੋੜੀ ਲੋਕਾਂ ਨੂੰ ਬਹੁਤ ਪਸੰਦ ਆਈ, ਓਥੇ ਹੀ ਕੁੱਝ ਦਾ ਕਹਿਣਾ ਸੀ ਕਿ ਇਹਨਾ ਰਿਸ਼ਤਾ ਜਿਆਦਾ ਸਮਾਂ ਨਹੀਂ ਟਿਕੇਗਾ। ਹਾਲਾਂਕਿ ਸ਼ੋਅ ਖਤਮ ਹੋਣ ਤੋਂ ਬਾਅਦ ਆਸਿਮ ਅਤੇ ਹਿਮਾਂਸ਼ੀ ਦਾ ਰਿਸ਼ਤਾ ਹੋਰ ਗਹਿਰਾ ਹੋ ਗਿਆ । ਦੋਵਾਂ ਨੇ ਕਈ ਮਿਊਜ਼ਿਕ ਵੀਡਿਓਜ਼ ਵਿੱਚ ਇਕੱਠੇ ਕੰਮ ਵੀ ਕੀਤਾ।
ਇਹ ਵੀ ਪੜ੍ਹੋ : ਖ਼ੂਬਸੂਰਤ ਕਵਿਤਾ ਜ਼ਰੀਏ ਅਦਾਕਾਰਾ ਨੇ ਕੀਤਾ ਕਿਸਾਨਾਂ ਦਾ ਸਮਰਥਨ
ਕੁੱਝ ਦਿਨ ਪਹਿਲਾ ਹਿਮਾਂਸ਼ੀ ਨੇ ਡਾਇਮੰਡ ਰਿੰਗ ਦੀ ਤਸਵੀਰ ਸਾਂਝੀ ਕੀਤੀ ਸੀ, ਜਿਸ ਨੂੰ ਵੇਖਣ ਦੇ ਬਾਅਦ ਅੰਦਾਜਾ ਲਗਾਇਆ ਜਾਣ ਲੱਗਾ ਕਿ ਦੋਵਾਂ ਨੇ ਮੰਗਣੀ ਕਰਵਾ ਲਈ ਹੈ ਪਰ ਦੌਰਾਨ ਖ਼ਬਰ ਆ ਰਹੀ ਹੈ ਕਿ ਦੋਵਾਂ ਨੇ ਆਪਣੇ ਰਾਹ ਵੱਖ ਕਰ ਲਏ ਹਨ। ਆਸਿਮ ਤੇ ਹਿਮਾਂਸ਼ੀ ਸੋਸ਼ਲ ਮੀਡਿਆ 'ਤੇ ਇਕ-ਦੂਜੇ ਨੂੰ unfollow ਕਰ ਦਿੱਤਾ ਹੈ। ਇੰਨਾ ਹੀ ਨਹੀਂ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਤੋਂ ਕਪਲ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਹਾਲਾਂਕਿ ਹਿਮਾਸ਼ੀ ਨੇ ਆਸਿਮ ਨਾਲ ਆਏ ਗੀਤਾਂ ਦੇ ਪੋਸਟਰ ਡਿਲੀਟ ਨਹੀਂ ਕੀਤੇ।
ਹੋਰ ਪੜ੍ਹੋ : ਨਿੱਕੀ ਤੰਬੋਲੀ ਬਣੀ Bigg Boss 14 ਦੀ ਪਹਿਲੀ ਫਾਈਨਲਿਸਟ
ਇਸ ਖ਼ਬਰ ਨੂੰ ਲੈ ਕੇ ਦੋਹਾਂ ਦੇ ਪ੍ਰਸ਼ੰਸਕਾਂ 'ਚ ਹਲਚਲ ਮੱਚ ਗਈ। ਇਸ ਕਪਲ ਦੇ ਪ੍ਰਸ਼ੰਸਕਾਂ ਲਈ ਇਹ ਖਬਰ ਹੈਰਾਨੀ ਜਨਕ ਸੀ , ਕਈ ਲੋਕ ਸੋਸ਼ਲ ਮੀਡੀਆ ’ਤੇ ਹੀ ਦੁਆਵਾਂ ਮੰਗ ਰਹੇ ਹਨ ਕਿ ਕਿਵੇਂ ਵੀ ਕਰਕੇ ਆਸਿਮ ਅਤੇ ਹਿਮਾਂਸ਼ੀ ਇਕੱਠੇ ਆ ਜਾਣ।
ਹਿਮਾਂਸ਼ੀ ਨੇ ਆਸਿਮ ਲਈ ਛੱਡਿਆ ਸਾਲਾਂ ਪੁਰਾਣ ਰਿਸ਼ਤਾ | ਦੱਸ ਦਈਏ ਕਿ ਆਸਿਮ ਨੇ ਜਦੋਂ ਹਿਮਾਂਸ਼ੀ ਖੁਰਾਨਾ ਨੂੰ ‘ਬਿਗ ਬੌਸ 13’ ਦੇ ਘਰ ਵਿਚ ਪਰਪੋਜ਼ ਕੀਤਾ ਸੀ, ਉਦੋਂ ਉਹ ਇਕ ਸ਼ਖ਼ਸ ਨੂੰ ਡੇਟ ਕਰ ਰਹੀ ਸੀ ਪਰ ਜਦੋਂ ਘਰ ਵਿਚ ਇਕ ਟਾਸਕ ਲਈ ਦੁਬਾਰਾ ਹਿਮਾਂਸ਼ੀ ਦੀ ਐਂਟਰੀ ਹੋਈ ਸੀ, ਉਦੋਂ ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਆਸਿਮ ਦੇ ਪਰਪੋਜ਼ ਨੂੰ ਮਨਜ਼ੂਰ ਕੀਤਾ ਸੀ |
ਮੰਨਿਆ ਇਹ ਵੀ ਜਾ ਰਿਹਾ ਹੈ ਕਿ ਹਿਮਾਂਸ਼ੀ ਨੇ ਆਸਿਮ ਨਾਲ ਰਹਿਣ ਲਈ ਆਪਣੇ 10 ਸਾਲ ਪੁਰਾਣੇ ਰਿਸ਼ਤੇ ਨੂੰ ਠੋਕਰ ਮਾਰ ਦਿੱਤੀ ਸੀ। ਪਰ ਹੁਣ ਅਚਾਨਕ ਇਸ ਤਰ੍ਹਾਂ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਹੈਰਾਨੀ ਹੈ ਕਿ ਕੀ ਸੱਚੀ ਇਸ ਰਿਹਸ੍ਟ ਦਾ ਅੰਤ ਹੋਇਆ ਹੈ ਕਿ ਕੋਈ ਪਬ੍ਲਿਸਿਟੀਟੀ ਸਟੰਟ।