ਸਵ. ਜਥੇ ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਸਾਹਿਬ ਸਿੰਘ ਨੂੰ ਹਰਾ ਕੇ ਜਿੱਤੀ ਸਰਪੰਚੀ

By  Shanker Badra December 31st 2018 09:04 AM -- Updated: December 31st 2018 09:07 AM

ਸਵ. ਜਥੇ ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਸਾਹਿਬ ਸਿੰਘ ਨੂੰ ਹਰਾ ਕੇ ਜਿੱਤੀ ਸਰਪੰਚੀ:ਚੰਡੀਗੜ੍ਹ : ਪੰਜਾਬ 'ਚ 30 ਦਸੰਬਰ ਯਾਨੀ ਬੀਤੇ ਕੱਲ ਹੋਈਆਂ ਪੰਚਾਇਤੀ ਚੋਣਾਂ ਵਿੱਚ ਦੌਰਾਨ ਕੁਝ ਥਾਵਾਂ ’ਤੇ ਹਿੰਸਕ ਝੜਪਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਕੰਮ ਅਮਨੋ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ।ਇਨ੍ਹਾਂ ਪੰਚਾਇਤੀ ਚੋਣਾਂ ਦੇ ਐਤਵਾਰ ਦੇਰ ਰਾਤ ਤੱਕ ਲੱਗਭਗ ਸਾਰੇ ਪਿੰਡਾਂ ਦੇ ਨਤੀਜੇ ਆ ਗਏ ਹਨ। [caption id="attachment_234553" align="aligncenter" width="300"]Hira Singh Kohar Opponent Congress candidates Gursahib Singh beat win Sarpanchi ਸਵ. ਜਥੇ ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਸਾਹਿਬ ਸਿੰਘ ਨੂੰ ਹਰਾ ਕੇ ਜਿੱਤੀ ਸਰਪੰਚੀ[/caption] ਇਸ ਦੌਰਾਨ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਕੋਹਾੜ ਖੁਰਦ 'ਚ ਵੀ ਪੰਚਾਇਤੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਹੈ।ਓਥੇ ਸਾਬਕਾ ਕੈਬਨਿਟ ਮੰਤਰੀ ਸਵ. ਜਥੇ: ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ।ਹੀਰਾ ਸਿੰਘ ਕੋਹਾੜ ਹੁਣ ਕੋਹਾੜ ਖੁਰਦ ਦੇ ਸਰਪੰਚ ਬਣ ਗਏ ਹਨ। [caption id="attachment_234552" align="aligncenter" width="300"]Hira Singh Kohar Opponent Congress candidates Gursahib Singh beat win Sarpanchi ਸਵ. ਜਥੇ ਕੋਹਾੜ ਦੇ ਭਤੀਜੇ ਹੀਰਾ ਸਿੰਘ ਕੋਹਾੜ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਗੁਰਸਾਹਿਬ ਸਿੰਘ ਨੂੰ ਹਰਾ ਕੇ ਜਿੱਤੀ ਸਰਪੰਚੀ[/caption] ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਕੋਹਾੜ ਖੁਰਦ 'ਚ ਕਾਂਗਰਸੀ ਅਤੇ ਅਕਾਲੀ ਉਮੀਦਵਾਰਾਂ ਨੂੰ 94-94 ਵੋਟਾਂ ਪਈਆਂ ਸਨ।ਇਸ ਦੌਰਾਨ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਪੈਣ ਉਪਰੰਤ ਟਾਸ 'ਤੇ ਅਕਾਲੀ ਦਲ ਦੀ ਜਿੱਤ ਹੋਈ ਹੈ। -PTCNews

Related Post