ਨਹੀਂ ਰਹੇ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਰਘਬੀਰ ਸਿੰਘ ਭੋਲਾ

By  Jashan A January 22nd 2019 08:31 PM

ਨਹੀਂ ਰਹੇ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਰਘਬੀਰ ਸਿੰਘ ਭੋਲਾ,ਚੰਡੀਗੜ੍ਹ: ਭਾਰਤ ਦੇ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਰਘਬੀਰ ਸਿੰਘ ਭੋਲਾ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦੀ ਉਮਰ 92 ਸਾਲ ਸੀ। ਦੱਸ ਦੇਈਏ ਕਿ ਉਹ 2 ਵਾਰ ਓਲੰਪਿਕ ਤਮਗਾ ਜਿੱਤ ਚੁੱਕੇ ਹਨ। ਖੇਡ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਉਹ ਆਈ. ਐੱਚ. ਐੱਫ. ਦੀ ਚੋਣ ਕਮੇਟੀ ਦੇ ਮੈਂਬਰ ਰਹੇ। [caption id="attachment_243972" align="aligncenter" width="300"]Olympian RS Bhola ਨਹੀਂ ਰਹੇ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਰਘਬੀਰ ਸਿੰਘ ਭੋਲਾ[/caption] ਉਹ ਐੱਫ. ਆਈ. ਐੱਚ. ਦੇ ਕੌਮਾਂਤਰੀ ਅੰਪਾਇਰ, ਭਾਰਤੀ ਹਾਕੀ ਟੀਮ ਦੇ ਮੈਨੇਜਰ, ਟੀਵੀ ਕੁਮੈਂਟੇਟਰ ਅਤੇ ਓਲੰਪਿਕ ਖੇਡਾਂ ਵਿਚ ਸਰਕਾਰੀ ਨਿਗਰਾਨ ਵੀ ਰਹੇ। [caption id="attachment_243974" align="aligncenter" width="300"]RS Bhola ਨਹੀਂ ਰਹੇ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਰਘਬੀਰ ਸਿੰਘ ਭੋਲਾ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਘਬੀਰ ਸਿੰਘ ਭੋਲਾ 1954 ਤੋਂ 60 ਤੱਕ ਭਾਰਤੀ ਹਵਾਈ ਫੌਜ ਅਤੇ ਫੌਜ ਦੀ ਹਾਕੀ ਟੀਮਾਂ ਦੀ ਕਪਤਾਨੀ ਕੀਤੀ। ਉਨ੍ਹਾਂ 2000 ਵਿਚ ਅਰਜੁਨ ਪੁਰਸਕਾਰ ਨਾਲ ਵੀ ਨਵਾਜ਼ਿਆ ਗਿਆ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਕਮਲਾ ਭੋਲਾ, 3 ਬੇਟੀਆਂ ਅਤੇ 3 ਨਾਤੀਆਂ ਹਨ। -PTC News

Related Post