ਸ੍ਰੀ ਫਤਿਹਗੜ੍ਹ ਸਾਹਿਬ 'ਚ ਮਨਾਇਆ ਜਾ ਰਿਹਾ ਹੋਲਾ ਮਹੱਲਾ, ਜਾਣੋ ਇਸ ਦਿਨ ਦੀ ਮਹੱਤਤਾ

By  Jagroop Kaur March 29th 2021 11:37 AM

ਸ੍ਰੀ ਅਨੰਦਪੁਰ ਸਾਹਿਬ- ਹੋਲਾ ਮੁਹੱਲਾ ਨੂੰ ਲੈ ਲੈ ਗੁਰੂ ਗੋਬਿੰਦ ਸਿੰਘ ਜੀ ਦੇ ਰੋਪੜ ਵਿਖੇ ਇਤਿਹਾਸਿਕ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਭੱਠਾ ਸਾਹਿਬ ਵਿਖੇ ਵੀ ਸੰਗਤਾ ਵੱਡੀ ਗਿਣਤੀ ਚ ਨਤਮਸਤਕ ਹੋ ਰਹੀਆਂ ਹਨ।ਦੇਸ਼ ਦੇ ਵੱਖ ਵੱਖ ਹਿਸਿਆਂ ਤੋ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲ਼ੀਆਂ ਸੰਗਤਾ ਇੱਥੇ ਵੀ ਹਾਜ਼ਰੀਆਂ ਭਰਦੀਆਂ ਹਨ।

ਗੁਰਦੁਆਰਾ ਭੱਠਾ ਸਾਹਿਬ ਨੂੰ ਰੰਗ ਬਿਰੰਗੀਆ ਲਾਈਟਾਂ ਦੇ ਨਾਲ ਰੁਸ਼ਨਾਇਆ ਗਿਆ ਹੈ ਤੇ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆ ਸੰਗਤਾ ਦੇ ਲਈ ਵੀ ਇੱਥੇ ਰਿਹਾਇਸ਼ਾਂ ਤੇ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਹਨਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ |

Hola Mohalla – a unique Sikh festival - Media India GroupRead more : ਸ਼੍ਰੋਮਣੀ ਅਕਾਲੀ ਦਲ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਦੁਬਾਰਾ ਰੈਲੀਆਂ...

ਅੱਜ ਦੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਅਤੇ ਖ਼ਾਲਸਾਈ ਹੋਲਾ ਮਹੱਲਾ ਦੀ ਸ਼ੁਰੂਆਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਉਹ ਕ੍ਰਾਂਤੀਕਾਰੀ ਸੁਨੇਹੇ ਸਨ, ਜਿਨ੍ਹਾਂ ਸਦਕਾ ਸਿੱਖ ਕੌਮ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਦਾ ਸਿੱਖ ਇਤਿਹਾਸ 'ਚ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਵੀ ਅਹਿਮ ਸਥਾਨ ਹੈ।Holi 2021

READ MORE :ਪੰਜਾਬ ‘ਚ ਲਾਕਡਾਊਨ ਅਤੇ ਨਾਈਟ ਕਰਫ਼ਿਊ ਦੀਆਂ ਖ਼ਬਰਾਂ ਨੇ ਲੋਕਾਂ ਨੂੰ...

ਇਸ ਨਗਰੀ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ ਸੀ। ਸ੍ਰੀ ਅਨੰਦਪੁਰ ਸਾਹਿਬ ਅਹਿਮ ਘਟਨਾਵਾਂ ਕਰਕੇ ਸਿੱਖ ਇਤਿਹਾਸ ਨੂੰ ਨਵੀਂ ਦਿਸ਼ਾ ਦੇ ਰੂ-ਬ-ਰੂ ਕਰਦਾ ਹੈ। ਖ਼ਾਲਸਾ ਪੰਥ ਤਿਉਹਾਰਾਂ ਨੂੰ ਆਪਣੀ ਪਛਾਣ ਦੇ ਕੇ ਨਿਵੇਕਲੇ ਢੰਗ ਨਾਲ ਮਨਾਉਂਦਾ ਆ ਰਿਹਾ ਹੈ। ਇਸੇ ਅਨੁਸਾਰ ‘ਹੋਲੀ’ ਦੀ ਥਾਂ ਸਿੱਖ ਕੌਮ ‘ਹੋਲਾ ਮਹੱਲਾ’ ਮਨਾਉਂਦੀ ਹੈ। ਜਦੋਂ ਹੋਲੀ ਸਮਾਪਤ ਹੋ ਜਾਂਦੀ ਹੈ ਤਾਂ ਅਗਲੇ ਦਿਨ ਖ਼ਾਲਸੇ ਦਾ ‘ਹੋਲਾ’ ਹੁੰਦਾ ਹੈ। ਹੋਲੀ ਸਮੁੱਚੇ ਭਾਰਤ ਦਾ ਅਤੇ ਹੋਲਾ ਸਿਰਫ਼ ਸਿੱਖਾਂ ਦਾ ਕੌਮੀ ਤਿਉਹਾਰ ਹੈ।Sri Anandpur Sahib Three days Hola Mohalla Getting Started

ਹੋਲੀ ਦਾ ਤਿਉਹਾਰ ਫੱਗਣ ਵਿਚ ਆਉਂਦਾ ਹੈ, ਇਸ ਕਰਕੇ ਇਸ ਨੂੰ ‘ਫਾਗ’ ਵੀ ਆਖ਼ਦੇ ਹਨ। ਹੋਲੇ ਮਹੱਲੇ ਦਾ ਆਰੰਭ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਅਸਥਾਨ ’ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਖ਼ਾਲਸਾ ਪੰਥ ਦੀ ਸਾਜਨਾ ਮਗਰੋਂ ਆਰੰਭ ਹੋਏ ਹੋਲਾ ਮਹੱਲਾ ਦਾ ਮੰਤਵ ਸਿੱਖਾਂ ਅੰਦਰ ‘ਫਤਿਹ’ ਅਤੇ ਚੜ੍ਹਦੀ ਕਲਾ ਦੇ ਅਹਿਸਾਸ ਨੂੰ ਹੋਰ ਦ੍ਰਿੜ੍ਹ ਕਰਨਾ ਸੀ। ਇਸ ਕਰ ਕੇ ਜਿੱਥੋਂ ਹੋਲਾ ਮਹੱਲਾ ਆਰੰਭ ਹੁੰਦਾ ਹੈ, ਉਸ ਥਾਂ ਦਾ ਨਾਂ ਹੋਲਗੜ੍ਹ੍ ਰੱਖ ਦਿੱਤਾ ਅਤੇ ਜਿੱਥੇ ਸਮਾਪਤ ਹੁੰਦਾ ਹੈ, ਉਸ ਥਾਂ ਦਾ ਨਾਂ ‘ਫਤਿਹਗੜ੍ਹ’ ਰੱਖਿਆ।

Related Post