ਹੋਲੇ ਮਹੱਲੇ ਦੀਆਂ ਰੌਣਕਾਂ ਬਰਕਰਾਰ, ਦੂਜੇ ਦਿਨ ਵੀ ਸੰਗਤਾਂ ਗੁਰੂ ਘਰਾਂ 'ਚ ਹੋ ਰਹੀਆਂ ਨੇ ਨਤਮਸਤਕ

By  Jashan A March 9th 2020 10:28 AM

ਸ੍ਰੀ ਅੰਨਦਪੁਰ ਸਾਹਿਬ: ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਸਾਲਾਨਾ ਜੋੜ ਮੇਲੇ ਹੋਲੇ ਮਹੱਲੇ ਦੀ ਸ਼ੁਰੂਆਤ ਬੀਤੇ ਦਿਨ ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਗਈ ਹੈ। ਜਿਸ ਦੌਰਾਨ ਅੱਜ ਦੂਸਰੇ ਦਿਨ ਵੀ ਹੋਲੇ-ਮਹੱਲੇ ਦੀਆਂ ਰੌਣਕਾਂ ਬਰਕਰਾਰ ਹਨ ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਸਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ।

Sri Anandpur Sahibਤੁਹਾਨੂੰ ਦੱਸ ਦੇਈਏ ਕਿ ਮਹੱਲੇ ਦੇ ਦੂਸਰੇ ਦਿਨ ਕੀਰਤਨ ਦਰਬਾਰ, ਢਾਡੀ ਦਰਬਾਰ ਅਤੇ ਕਈ ਹੋਰ ਪ੍ਰੋਗਰਾਮ ਉਲੀਕੇ ਗਏ ਹਨ ਤੇ ਬੀਤੇ ਦਿਨ ਹੋਲੇ ਮੁਹੱਲੇ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਤੇ ਬਾਕੀ ਗੁਰੂ ਘਰਾਂ ‘ਚ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋ ਗਈ ਹੈ, ਜਿਨ੍ਹਾਂ ਦੇ ਭੋਗ 10 ਮਾਰਚ ਨੂੰ ਪਾਏ ਜਾਣਗੇ।

ਹੋਰ ਪੜ੍ਹੋ: ਜੋਧਪੁਰ: ਬੋਰਵੈਲ 'ਚ ਡਿੱਗੀ 4 ਸਾਲਾ ਬੱਚੀ ਦੀ ਮੌਤ, ਸਦਮੇ 'ਚ ਪਰਿਵਾਰ

Sri Anandpur Sahibਇਥੇ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਹੋਲਾ ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

Sri Anandpur Sahibਉਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਸਖ਼ਤ ਕਦਮ ਚੁੱਕੇ ਗਏ ਹਨ। ਇਸ ਪਵਿੱਤਰ ਅਵਸਰ ’ਤੇ ਸ੍ਰੀ ਆਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਪ੍ਰਸ਼ਾਸਨ ਵੱਲੋਂ ਇਥੇ ਆਉਣ ਵਾਲੇ ਹਰੇਕ ਵਾਹਨ ਦੀ ਨਾਕਿਆਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

Sri Anandpur Sahibਜ਼ਿਕਰਯੋਗ ਹੈ ਕਿ ਪੀਟੀਸੀ ਨੈਟਵਰਕ ਵੱਲੋਂ ਹੋਲੇ ਮਹੱਲੇ ਦੀ ਵਿਸ਼ੇਸ਼ ਕਵਰੇਜ਼ ਕੀਤੀ ਜਾ ਰਹੀ ਹੈ ਤੇ ਪੀਟੀਸੀ ਸਿਮਰਨ 'ਤੇ ਰੋਜ਼ਾਨਾ ਸਮਾਗਮਾਂ ਦਾ ਵਿਸ਼ੇਸ਼ ਪ੍ਰਸਾਰਣ ਦਿਖਾਇਆ ਜਾ ਰਿਹਾ ਹੈ, ਜਿਸ ਦੌਰਾਨ ਸੰਗਤਾਂ ਘਰ ਬੈਠੇ ਹੀ ਹੋਲੇ-ਮਹੱਲੇ ਦਾ ਆਨੰਦ ਲੈ ਸਕਣਗੀਆਂ।

-PTC News

Related Post