ਗ੍ਰਹਿ ਮੰਤਰਾਲੇ ਨੇ ਪਾਕਿ ਜਾਣ ਵਾਲੇ ਸਿੱਖ ਯਾਤਰੀ ਜਥੇ ਨੂੰ ਨਹੀਂ ਦਿੱਤੀ ਮਨਜ਼ੂਰੀ, SGPC ਵੱਲੋਂ ਕੀਤੀ ਗਈ ਨਿਖੇਧੀ

By  Jagroop Kaur February 17th 2021 09:34 PM

ਪੰਜਾਬ ਸਰਕਾਰ ਅਤੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਇਕ ਮਹੀਨਾ ਪਹਿਲਾਂ ਭੇਜੀ ਗਈ ਜਿਸ ਵਿਚ ਸਾਕਾ ਨਨਕਾਣਾ ਸਾਹਿਬ ਦੇ ਸ਼ਤਾਬਦੀ ਸਮਾਗਮ ਲਈ ਜਥਾ ਭੇਜਣ ਦਾ ਪ੍ਰੋਗਰਾਮ ਉਲੀਕਿਆ ਸੀ | ਉਥੇ ਹੀ ਵੀਜ਼ੇ ਵੀ ਪਾਕਿਸਤਾਨ ਵੱਲੋਂ ਜਾਰੀ ਕਰ ਦਿੱਤੇ ਗਏ | ਸ਼੍ਰੋਮਣੀ ਕਮੇਟੀ ਵਲੋਂ ਸ਼ਰਧਾਲੂਆਂ ਨੂੰ ਪਾਸਪੋਰਟ ਵੀ ਦੇ ਦਿੱਤੇ ਗਏ | ਜਥੇ ਨਾਲ ਰਵਾਨਾ ਹੋਣ ਲਈ ਸ਼ਰਧਾਲੂ ਵੀ ਪੂਰੀ ਤਿਆਰੀ ਕਰ ਕੇ ਪਹੁੰਚ ਚੁੱਕੇ ਹਨ | ਐਨ ਮੌਕੇ ਭਾਰਤ ਸਰਕਾਰ ਵਲੋਂ ਜਥੇ ਦੀ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਗਈ | ਹੋਰ ਪੜ੍ਹੋ : Municipal Election Results : ਅੰਮ੍ਰਿਤਸਰ ਨਗਰ ਕੌਸਲ ਦੇ 68 ਵਾਰਡਾਂ ਦੇ ਚੋਣ ਨਤੀਜੇ ਆਏ ਸਾਹਮਣੇ , ਪੜ੍ਹੋ ਪੂਰੀ ਜਾਣਕਾਰੀ 

ਇਸ ਸਬੰਧੀ ਭਾਰਤ ਸਰਕਾਰ ਵੱਲੋਂ ਐੱਸ.ਜੀ.ਪੀ.ਸੀ. ਨੂੰ ਇੱਕ ਚਿੱਠੀ ਭੇਜੀ ਗਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਇਸ ਜੱਥੇ 'ਤੇ ਪਾਕਿਸਤਾਨ ਜਾਣ 'ਤੇ ਰੋਕ ਲਾਈ ਹੈ। ਐੱਸ.ਜੀ.ਪੀ.ਸੀ. ਜੱਥੇ ਨੇ 100 ਸਾਲਾਂ ਸਾਕਾ ਮਨਾਉਣ ਪਾਕਿਸਤਾਨ ਜਾਣਾ ਸੀ। ਭਾਰਤ ਸਰਕਾਰ ਵੱਲੋਂ ਸਿੱਖ ਜੱਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਣ 'ਤੇ ਐੱਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਬੀਬੀ ਜ਼ਾਗਿਰ ਕੌਰ ਦਾ ਕਹਿਣਾ ਹੈ ਕਿ ਜੱਥਾ ਨਾ ਭੇਜਣ 'ਚ ਭਾਰਤ ਸਰਕਾਰ ਦੀ ਸਾਜਿਸ਼ ਹੈ।

 

ਹੋਰ ਪੜ੍ਹੋ :Municipal Election Results : ਨਵਾਂਸ਼ਹਿਰ ਮਿਊਂਸਪਲ ਚੋਣਾਂ ‘ਚ ਇਨ੍ਹਾਂ 19 ਉਮੀਦਵਾਰਾਂ ਨੇ ਮਾਰੀ ਬਾਜ਼ੀ

ਇਸ ਸਬੰਧੀ ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਜਗੀਰ ਕੌਰ ਨੇ ਕਿਹਾ ਕਿ ਸਕਿਓਰਿਟੀ ਅਤੇ ਸੇਫਟੀ ਦੇ ਨਾਂ ਹੇਠ ਜਥੇ ਨੂੰ ਰੱਦ ਕਰ ਦਿੱਤਾ ਗਿਆ ਹੈ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਸਾਡੀਆਂ ਅਤੇ ਸਿੱਖ ਪੰਥ ਦੀਆਂ ਭਾਵਨਾਵਾਂ ਦਾ ਕੇਂਦਰ ਸਰਕਾਰ ਵੱਲੋਂ ਕਤਲ ਕੀਤਾ ਗਿਆ ਹੈ ਅਤੇ ਇਸ ਨਾਲ ਸਾਡੇ ਨਾਲ ਵੱਡਾ ਧੱਕਾ ਹੋਇਆ ਹੈ ।

ਉਨ੍ਹਾਂ ਕਿਹਾ ਇਸ ਵੇਲੇ ਜਦੋਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਅਤੇ ਪਾਕਿਸਤਾਨੀ ਦੂਤਾਵਾਸ ਵੱਲੋਂ ਸ਼ਰਧਾਲੂਆਂ ਨੂੰ ਵੀਜ਼ੇ ਵੀ ਜਾਰੀ ਕਰ ਦਿੱਤੇ ਗਏ ਸਨ ਪਾਕਿਸਤਾਨ ਵਿਖੇ ਵੀ ਜਥੇ ਦੇ ਆਉਣ ਜਾਣ ਲਈ ਬੱਸਾਂ ਆਦਿ ਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਸਨ ਉਸ ਵੇਲੇ ਭਾਰਤ ਸਰਕਾਰ ਵੱਲੋਂ ਜਥੇ ਨੂੰ ਅਚਾਨਕ ਰੱਦ ਕਰਨਾ ਕੇਂਦਰ ਸਰਕਾਰ ਦੀ ਸਿੱਖ ਵਿਰੋਧੀ ਸੋਚ ਹੀ ਲੱਗਦੀ ਹੈ ।

Related Post