ਹੁਸ਼ਿਆਰਪੁਰ ਦੀ ਨੇਹਾ ਚਾਂਦ ਨੇ ਜੱਜ ਬਣ ਕੇ ਸ਼ਹਿਰ ਦਾ ਨਾਂ ਕੀਤਾ ਰੌਸ਼ਨ , ਪਰਿਵਾਰ 'ਚ ਖੁਸ਼ੀ ਦੀ ਲਹਿਰ

By  Shanker Badra November 22nd 2019 04:20 PM

ਹੁਸ਼ਿਆਰਪੁਰ ਦੀ ਨੇਹਾ ਚਾਂਦ ਨੇ ਜੱਜ ਬਣ ਕੇ ਸ਼ਹਿਰ ਦਾ ਨਾਂ ਕੀਤਾ ਰੌਸ਼ਨ , ਪਰਿਵਾਰ 'ਚ ਖੁਸ਼ੀ ਦੀ ਲਹਿਰ:ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਵਾਸੀ ਨੇਹਾ ਚਾਂਦ ਨੇ ਅਜਿਹਾ ਕਰ ਦਿਖਾਇਆ ਹੈ ,ਜਿਸ ਨਾਲ ਨਾ ਸਿਰਫ ਪਰਿਵਾਰ ਸਗੋਂ ਪੂਰੇ ਜ਼ਿਲੇ ਦਾ ਮਾਣ ਵਧਿਆ ਹੈ।ਹੁਸ਼ਿਆਰਪੁਰ ਦੀ ਰਹਿਣ ਵਾਲੀ ਨੇਹਾ ਚਾਂਦ ਜੱਜ ਬਣ ਗਈ ਹੈ। ਇਸ ਦੌਰਾਨ ਨੇਹਾ ਦੇ ਜੱਜ ਬਣਨ ਦੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਸ ਦੇ ਪਿਤਾ ਅਮਨਦੀਪ ਚਾਂਦ ਅਤੇ ਮਾਤਾ ਕੁਲਵਿੰਦਰ ਕੌਰ ਚਾਂਦ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚੋਂ ਕੋਈ ਵੀ ਇਸ ਖੇਤਰ 'ਚ ਨਹੀਂ ਸੀ ਅਤੇ ਨੇਹਾ ਨੇ ਜੱਜ ਬਣ ਕੇ ਉਨ੍ਹਾਂ ਨੂੰ ਵੱਡੀ ਖੁਸ਼ੀ ਦਿੱਤੀ ਹੈ। [caption id="attachment_362580" align="aligncenter" width="300"]Hoshiarpur railway mandi Neha Chand honored as judge ਹੁਸ਼ਿਆਰਪੁਰ ਦੀ ਨੇਹਾ ਚਾਂਦ ਨੇ ਜੱਜ ਬਣ ਕੇ ਸ਼ਹਿਰ ਦਾ ਨਾਂ ਕੀਤਾ ਰੌਸ਼ਨ , ਪਰਿਵਾਰ 'ਚ ਖੁਸ਼ੀ ਦੀ ਲਹਿਰ[/caption] ਉਨ੍ਹਾਂ ਕਿਹਾ ਕਿ ਹੁਣ ਲੜਕੀਆਂ ਵੀ ਕਿਸੇ ਖੇਤਰ 'ਚ ਲੜਕਿਆਂ ਨਾਲੋਂ ਘੱਟ ਨਹੀਂ ਹਨ, ਬਲਕਿ ਲੜਕੀਆਂ ਸਖ਼ਤ ਮਿਹਨਤ ਨਾਲ ਵੱਡੀਆਂ ਮੰਜ਼ਿਲਾਂ ਸਰ ਕਰਕੇ ਮਾਪਿਆਂ ਦਾ ਮਾਣ ਵਧਾਉਂਦੀਆਂ ਹਨ। ਇਸ ਮੌਕੇ ਨੇਹਾ ਚਾਂਦ ਨੇ ਦੱਸਿਆ ਕਿ ਉਸ ਨੇ 2011 'ਚ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਦੀ ਪੜਾਈ ਸ਼ੁਰੂ ਕੀਤੀ , ਜਿਸ ਨੂੰ ਉਸ ਨੇ 2014 'ਚ ਪੂਰਾ ਕਰ ਲਿਆ। ਉਨਾਂ ਦੱਸਿਆ ਕਿ ਉਸ ਦਾ ਸੁਪਨਾ ਸੀ ਕਿ ਉਹ ਜੱਜ ਦੇ ਅਹੁਦੇ ਤੱਕ ਪਹੁੰਚੇ। [caption id="attachment_362578" align="aligncenter" width="300"]Hoshiarpur railway mandi Neha Chand honored as judge ਹੁਸ਼ਿਆਰਪੁਰ ਦੀ ਨੇਹਾ ਚਾਂਦ ਨੇ ਜੱਜ ਬਣ ਕੇ ਸ਼ਹਿਰ ਦਾ ਨਾਂ ਕੀਤਾ ਰੌਸ਼ਨ , ਪਰਿਵਾਰ 'ਚ ਖੁਸ਼ੀ ਦੀ ਲਹਿਰ[/caption] ਉਨਾਂ ਦੱਸਿਆ ਕਿ ਉਸ ਦੀ ਜੱਜ ਲਈ ਇੰਟਰਵਿਊ 10 ਨਵੰਬਰ ਨੂੰ ਹੋਈ ਸੀ, ਜਿਸ 'ਚੋਂ ਪਾਸ ਹੋਣ ਤੋਂ ਬਾਅਦ ਉਸ ਨੂੰ ਇਹ ਪਦਵੀ ਮਿਲੀ ਹੈ। ਉਨਾਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਉਸ ਦੇ ਪਰਿਵਾਰ ਨੂੰ ਜਾਂਦਾ ਹੈ, ਜਿਸ ਨੇ ਹਰੇਕ ਮੁਕਾਮ 'ਤੇ ਉਸ ਦਾ ਸਾਥ ਦਿੱਤਾ ਹੈ। ਇਸ ਮੌਕੇ ਨੇਹਾ ਚਾਂਦ ਨਾਲ ਭਰਾ ਆਕਾਸ਼ਦੀਪ ਚਾਂਦ  ਅਤੇ ਯੁਵਰਾਜਵੀਰ ਚਾਂਦ  ਵੀ ਹਾਜ਼ਰ ਸਨ। ਜੱਜ ਬਣਨ ਉਪਰੰਤ ਨੇਹਾ ਚਾਂਦ ਦੇ ਘਰ 'ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਸੀ। -PTCNews

Related Post