ਅਧਿਆਪਕਾਂ ਨੂੰ WhatsApp ਗਰੁੱਪ ਛੱਡਣਾ ਪਿਆ ਮਹਿੰਗਾ , ਹੋ ਸਕਦੀ ਹੈ ਕਾਨੂੰਨੀ ਕਾਰਵਾਈ

By  Shanker Badra October 13th 2018 12:05 PM -- Updated: October 13th 2018 12:23 PM

ਅਧਿਆਪਕਾਂ ਨੂੰ WhatsApp ਗਰੁੱਪ ਛੱਡਣਾ ਪਿਆ ਮਹਿੰਗਾ , ਹੋ ਸਕਦੀ ਹੈ ਕਾਨੂੰਨੀ ਕਾਰਵਾਈ:ਹੁਸ਼ਿਆਰਪੁਰ 'ਚ ਰਹਿਣ ਵਾਲੇ ਦੋ ਅਧਿਆਪਕਾਂ ਨੂੰ ਵਾਟਸਐਪ ਗਰੁੱਪ ਛੱਡਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।ਜਾਣਕਾਰੀ ਅਨੁਸਾਰ ਦੋਹਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।Hoshiarpur Two teachers Watersapp Group Left Education department notice issues ਹੁਸ਼ਿਆਰਪੁਰ 'ਚ ਰਹਿਣ ਵਾਲੇ ਦੋ ਅਧਿਆਪਕ ਉਸ ਵੇਲੇ ਮੁਸ਼ਕਲ 'ਚ ਫਸ ਗਏ ਜਿਸ ਵੇਲੇ ਉਨ੍ਹਾਂ ਨੇ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਬਣਾਇਆ ਗਿਆ ਵਟਸਐਪ ਗਰੁੱਪ ਛੱਡ ਦਿੱਤਾ।ਜਿਸ ਤੋਂ ਬਾਅਦ ਵਿਭਾਗ ਵਲੋਂ ਇੱਕ ਪੱਤਰ ਜਾਰੀ ਕਰ ਕੇ ਅਧਿਆਪਕਾਂ ਨੂੰ ਪੁੱਛਿਆ ਗਿਆ ਕਿ ਜੋ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਵਾਟਸਐੱਪ ਗਰੁੱਪ ਬਣਾਇਆ ਗਿਆ ਸੀ, ਉਸ ਨੂੰ ਤੁਸੀਂ ਕਿਉਂ ਛੱਡ ਦਿੱਤਾ ਹੈ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੀ.ਸੈ. ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ 'ਚ ਲਿਖਤੀ ਤੌਰ 'ਤੇ ਕਾਰਨ ਦੱਸਣ ਦਾ ਆਦੇਸ਼ ਦਿੱਤਾ ਹੈ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ। https://www.facebook.com/ptcnewsonline/videos/259894191394804/ -PTCNews

Related Post