ਕੋਵਿਡ ਸਕੈਮ! ਨਕਲੀ ਰੀਮੈਡੀਸਿਵਰ ਟੀਕੇ ਤੇ ਦਵਾਈਆਂ ਵੇਚ ਲੱਖਾਂ ਦੀ ਠੱਗੀ ਕਰਨ ਵਾਲਾ ਗਿਰੋਹ ਕਾਬੂ

By  Jagroop Kaur June 6th 2021 02:35 PM

ਮੋਹਾਲੀ ਪੁਲਿਸ ਟਰੈਵਿਕ ਤੇ ਸਾਈਬਰ ਕਰਾਇਮ ਕਰੋਨਾ ਮਹਾਮਾਰੀ ਦੇ ਚਲਦਿਆ ਕਰੋਨਾ ਅਤੇ ਬਲੈਕ ਫੰਗਸ ਦੇ ਇਲਾਜ ਲਈ ਇਸਤੇਮਾਲ ਕੀਤੇ ਜਾਂਦੇ ਇੰਜੇਕਸ਼ਨ Remadesivir ਅਤੇ Amphonex ਦੀ ਸਪਲਾਈ ਮੁਹਇਆ ਕਰਵਾਉਣ ਦੇ ਨਾਮ ਤੇ ਲੋੜਵੰਦ ਮਰੀਜਾਂ ਨਾਲ ਲੱਖਾਂ ਰੁਪਏ ਦੀ ਧੋਖਾ ਧੜੀ ਕਰਨ ਵਾਲੇ ਗਿਰੋਹ ਸਬੰਧੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਦ ਟੀਮ ਵਲੋਂ ਰੇਡ ਕਰਕੇ ਮੁੱਕਦਮਾ ਦੇ ਦੋਸ਼ੀ ਅਮੀਤ ਕੁਮਾਰ ਵਾਸੀ ਸ਼ਿਵਾਲਿਕ ਵਿਹਾਰ , ਜੀਰਕਪੁਰ , ਐਸ.ਏ.ਐਸ ਨਗਰ , ਮਨਦੀਪ ਸਿੰਘ ਪੁੱਤਰ ਰਾਮ ਕੁਮਾਰ ਵਾਸੀ ਪਿੰਡ ਇਸ਼ਾਕ ਥਾਣਾ ਭੈਵਾ ਸਦਰ , ਕੁਰੂਕਸ਼ੇਤਰਾ ਹਰਿਆਣਾ ਅਤੇ ਕੁਲਵਿੰਦਰ ਕੁਮਾਰ ਪੁੱਤਰ ਪ੍ਰਮਜੀਤ ਕੁਮਾਰ ਵਾਸੀ ਟੀਕਰੀ ਕਰੂਕਸ਼ੇਤਰਾ , ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ।

Read More : ਕੁਝ ਮਹੀਨੇ ਪਹਿਲਾਂ ਵਿਆਹਿਆ ਜਵਾਨ,ਰਾਜਸਥਾਨ ‘ਚ ਹੋਇਆ ਸ਼ਹੀਦ

ਦੋਸ਼ੀ , ਲੋੜਵੰਦ ਪੀੜਤ ਲੋਕਾਂ ਨਾਲ ਕਰੋ ਮਹਾਮਾਰੀ ਅਤੇ ਬਲੈਕ ਫੰਗਸ ਦੇ ਇਲਾਜ ਲਈ ਵਰਤੇ ਜਾਂਦੇ ਇੰਜੇਕਸ਼ਨ Remdesivir ਅਤੇ Amphonex ਦੀ ਸਪਲਾਈ ਕਰਨ ਦੇ ਬਹਾਨੇ ਉਨ੍ਹਾਂ ਪਾਸੇ ਮੋਟੀ ਰਕਮ ਆਪਣੇ ਬੈਂਕ ਖਾਤਿਆਂ ਵਿੱਚ ਪਵਾ ਲੈਂਦੇ ਸਨ ਅਤੇ ਬਾਦ ਵਿੱਚ ਉਨ੍ਹਾਂ ਨੂੰ ਇੰਜੇਕਸ਼ਨ ਵੀ ਸਪਲਾਈ ਨਹੀਂ ਕਰਦੇ ਸੀ । ਗ੍ਰਿਫਤਾਰ ਕੀਤੇ ਦੋਸ਼ੀਆਂ ਪਾਸੋ Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਦੇ ਬਹਾਨੇ ਪੀੜਤਾ ਪਾਸੇ ਠੱਗੀ ਮਾਰੇ 14 ਲੱਖ ਰੁਪਏ ਦੀ farud ਕੀਤੀ ਗਈ ਹੈ|Read More : ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਜਾਣੋ ਕਿਥੇ ਵਧੀ ਕਿੰਨੀ ਕੀਮਤ

ਵਾਰਦਾਤ ਦਾ ਤਰੀਕਾ : ਦੋਸ਼ੀ ਕੁਲਵਿੰਦਰ ਕੁਮਾਰ ਵਲੋਂ ਆਪਣਾ ਮੋਬਾਇਲ ਨੰਬਰ ਵੱਖ ਵੱਖ ਵੱਟਸਐਪ ਗਰੁਪ ਵਿੱਚ ਪਾ ਕੇ Remdesivir ਅਤੇ Amphonex ਇੰਜੇਕਸ਼ਨ ਦੀ ਸਪਲਾਈ ਕਰਨ ਸਬੰਧੀ ਐਡ ਪਾਈ ਜਾਂਦੀ ਸੀ , ਜਿਸਤੇ ਲੋੜਵੰਦ ਲੋਕੀ ਕੁਲਵਿੰਦਰ ਕੁਮਾਰ ਨੂੰ ਵੱਟਸਐਪ ਪਰ ਸੰਪਰਕ ਕਰਦੇ ਸਨ ਅਤੇ ਦੋਸ਼ੀ ਕੁਲਵਿੰਦਰ ਸਿੰਘ ਉਨ੍ਹਾਂ ਪਾਸੋ ਇੰਜੇਕਸ਼ਨ ਸਬੰਧੀ ਅਦਾਇਗੀ ਦੋਸ਼ੀ ਅਮੀਤ ਕੁਮਾਰ ਦੇ ਬੈਂਕ ਖਾਤਿਆਂ ਵਿੱਚ ਕਰਵਾ ਲੈਂਦਾ ਸੀ ਜੋ ਬਾਦ ਵਿੱਚ ਦੋਸ਼ੀ ਮਨਦੀਪ ਸਿੰਘ , ਅਮਿਤ ਕੁਮਾਰ ਦੇ ਬੈਂਕ ਖਾਤਿਆਂ ਵਿੱਚ ਆਏ ਪੈਸਿਆ ਨੂੰ ਵੱਖ ਵੱਖ ਜਗ੍ਹਾ ਤੋਂ ਨਿਕਲਵਾਉਣ ਦਾ ਕੰਮ ਕਰਦਾ ਸੀ ।

Related Post