T20 World Cup 2020 : ਟੀ -20 ਵਿਸ਼ਵ ਕੱਪ ਮੁਲਤਵੀ, ਕੀ ਆਈਪੀਐਲ ਲਈ ਰਾਹ ਸਾਫ਼ ?

By  Shanker Badra July 21st 2020 06:34 PM

T20 World Cup 2020 : ਟੀ -20 ਵਿਸ਼ਵ ਕੱਪ ਮੁਲਤਵੀ, ਕੀ ਆਈਪੀਐਲ ਲਈ ਰਾਹ ਸਾਫ਼ ?:ਨਵੀਂ ਦਿੱਲੀ : ਇਸ ਸਾਲ ਅਕਤੂਬਰ-ਨਵੰਬਰ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤਾ ਹੈ। ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਅਹਿਮ ਬੈਠਕ 'ਚ ਸੋਮਵਾਰ ਨੂੰ ਇਹ ਫ਼ੈਸਲਾ ਲਿਆ ਗਿਆ ਹੈ। ਇਹ ਵਿਸ਼ਵ ਕੱਪ ਆਸਟ੍ਰੇਲੀਆ 'ਚ 18 ਅਕਤੂਬਰ ਤੋਂ 15 ਨਵੰਬਰ ਵਿਚਾਲੇ ਖੇਡਿਆ ਜਾਣਾ ਸੀ। [caption id="attachment_419511" align="aligncenter" width="300"] T20 World Cup 2020 : ਟੀ -20 ਵਿਸ਼ਵ ਕੱਪ ਮੁਲਤਵੀ, ਕੀ ਆਈਪੀਐਲ ਲਈ ਰਾਹ ਸਾਫ਼ ?[/caption] ਆਈਸੀਸੀ ਅਧਿਕਾਰੀਆਂ ਅਨੁਸਾਰ ਹੁਣ ਟੀ-20 ਵਿਸ਼ਵ ਕੱਪ 2021 ਹੁਣ ਅਕਤੂਬਰ 2021 ਤੋਂ ਨਵੰਬਰ ਵਿਚਾਲੇ ਖੇਡਿਆ ਜਾਵੇਗਾ। ਇਸ ਦਾ ਫਾਈਨਲ 14 ਨਵੰਬਰ 2021 ਨੂੰ ਹੋਵੇਗਾ। ਦੂਜੇ ਪਾਸੇ ਆਈਸੀਸੀ 2022 ਟੀ-20 ਵਿਸ਼ਵ ਕੱਪ ਅਕਤੂਬਰ ਤੋਂ ਨਵੰਬਰ ਵਿਚਾਲੇ ਹੋਵੇਗਾ, ਜਿਸ ਦਾ ਫਾਈਨਲ 13 ਨਵੰਬਰ ਨੂੰ ਹੋਵੇਗਾ। [caption id="attachment_419512" align="aligncenter" width="300"] T20 World Cup 2020 : ਟੀ -20 ਵਿਸ਼ਵ ਕੱਪ ਮੁਲਤਵੀ, ਕੀ ਆਈਪੀਐਲ ਲਈ ਰਾਹ ਸਾਫ਼ ?[/caption] ਇਸ ਤੋਂ ਇਲਾਵਾ ਆਈਸੀਸੀ ਨੇ ਭਾਰਤ 'ਚ ਹੋਣ ਵਾਲੇ 2023 ਵਨਡੇ ਵਿਸ਼ਵ ਕੱਪ ਦਾ ਵੀ ਪ੍ਰੋਗਰਾਮ ਕੁਝ ਮਹੀਨੇ ਅੱਗੇ ਵਧਾ ਦਿੱਤਾ ਹੈ। ਇਹ ਵਿਸ਼ਵ ਕੱਪ ਹੁਣ ਭਾਰਤ 'ਚ ਅਕਤੂਬਰ ਤੋਂ ਨਵੰਬਰ ਵਿਚਾਲੇ ਹੋਵੇਗਾ ਜਿਸ ਦਾ ਫਾਈਨਲ 26 ਨਵੰਬਰ ਨੂੰ ਖੇਡਿਆ ਜਾਵੇਗਾ। ਹਾਲਾਂਕਿ ਇਹ ਤੈਅ ਨਹੀਂ ਹੈ ਕਿ 2021 ਤੇ 2022 ਟੀ-20 ਵਿਸ਼ਵ ਕੱਪ ਕਿੱਥੇ ਖੇਡੇ ਜਾਣਗੇ। ਦੱਸ ਦੇਈਏ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੇ ਇਸ ਫ਼ੈਸਲੇ ਨਾਲ ਭਾਰਤੀ ਕ੍ਰਿਕਟ ਬੋਰਡ ਲਈ ਇੰਡੀਅਨ ਪ੍ਰੀਮੀਅਰ ਲੀਗ 2020 ਦਾ ਰਾਹ ਸਾਫ ਹੋ ਗਿਆ ਹੈ । ਇਸ ਦੇ ਨਾਲ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਯੋਜਨ ਦਾ ਰਸਤਾ ਵੀ ਖੁੱਲ ਗਿਆ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਆਈ. ਪੀ. ਐੱਲ.2020 UAE ਵਿੱਚ ਆਯੋਜਿਤ ਕਰਵਾਇਆ ਜਾਵੇ। -PTCNews

Related Post