ਮਹਿਲਾ ਟੀ-20 ਵਿਸ਼ਵ ਕੱਪ: ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ 17 ਦੌੜਾਂ ਨਾਲ ਦਿੱਤੀ ਮਾਤ

By  Jashan A March 1st 2020 04:42 PM

ਨਵੀਂ ਦਿੱਲੀ: ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਗਰੁਪ ਬੀ ਮੁਕਾਬਲੇ 'ਚ ਦੱਖਣੀ ਅਫ਼ਰੀਕਾ ਨੇ ਪਾਕਿਸਤਾਨ ਦੀ ਟੀਮ ਨੂੰ 17 ਦੌੜਾਂ ਨਾਲ ਹਰਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਰੋਧੀ ਟੀਮ ਨੂੰ 137 ਦੌੜਾਂ ਦਾ ਟੀਚਾ ਦਿੱਤਾ। ਇਸ ਮੁਕਾਬਲੇ 'ਚ ਦੱਖਣੀ ਅਫ਼ਰੀਕਾ ਵੱਲੋਂ ਲੌਰਾ ਵੋਲਵਾਟਰ ਨੇ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਦੀ ਬਦੌਲਤ ਟੀਮ ਨੇ 6 ਵਿਕਟਾਂ ’ਤੇ 136 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ 20 ਓਵਰਾਂ ਵਿਚ 5 ਵਿਕਟਾਂ ’ਤੇ 99 ਦੌੜਾਂ ਹੀ ਬਣਾ ਸਕੀ। ਹੋਰ ਪੜ੍ਹੋ: ਨਗਰ ਕੌਂਸਲ ਦਾ ਕਰਮਚਾਰੀ ਲੈ ਰਿਹਾ ਸੀ ਰਿਸ਼ਵਤ, ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀਂ ਕੀਤਾ ਕਾਬੂ ਪਾਕਿਸਤਾਨ ਵੱਲੋਂ ਆਲੀਆ ਰਿਆਜ ਨੇ 32 ਗੇਂਦਾਂ ਵਿਚ 3 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਅਜੇਤੂ 39 ਦੌੜਾਂ ਬਣਾਈਆਂ। ਲੌਰਾ ਨੂੰ ਉਸ ਦੀ ਪਾਰੀ ਦੇ ਲਈ ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਦਿੱਤਾ ਗਿਆ। https://twitter.com/T20WorldCup/status/1234018289480851459?s=20 ਤੁਹਾਨੂੰ ਦੱਸ ਦੇਈਏ ਕਿ ਦੱਖਣੀ ਅਫਰੀਕਾ ਦੀ 3 ਮੈਚਾਂ ਵਿਚ ਇਹ ਲਗਾਤਾਰ ਤੀਜੀ ਜਿੱਤ ਹੈ ਅਤੇ ਉਸ ਦਾ ਸੈਮੀਫਾਈਨਲ ਵਿਚ ਜਾਣਾ ਲੱਗਭਗ ਪੱਕਾ ਹੈ ਜਦਕਿ ਪਾਕਿਸਤਾਨ ਦੀ 3 ਮੈਚਾਂ ਵਿਚ ਇਹ ਦੂਜੀ ਹਾਰ ਹੈ। -PTC News

Related Post