ਸਿਹਤ ਮੰਤਰਾਲੇ ਨੇ ਕੀਤਾ ਬੱਚਿਆਂ 'ਚ ਹੋਣ ਵਾਲੀ ਨਵੀਂ ਬਿਮਾਰੀ ਦਾ ਖ਼ੁਲਾਸਾ,ਫਿਲਹਾਲ ਭਾਰਤ 'ਚ ਹੈ ਬਚਾਅ

By  Jagroop Kaur October 27th 2020 08:50 PM -- Updated: October 27th 2020 08:51 PM

ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਭਾਰਤ ਵਿਚ ਅਜੇ ਵੀ ਜਾਰੀ ਹੈ, ਪਰ ਸਿਹਤ ਮੰਤਰਾਲੇ ਦੀ ਮੰਗਲਵਾਰ ਨੂੰ ਆਈ ਇਕ ਰਿਪੋਰਟ ਨੇ ਕੁਝ ਰਾਹਤ ਦਾ ਭਰਿਆ ਖੁਲਾਸਾ ਕੀਤਾ ਹੈ। ਇਸ ਦੇ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 36 ਹਜ਼ਾਰ 469 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 488 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਮੌਤ ਦਰ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਤੇ ਹੁਣ ਮੌਤ ਦੀ ਦਰ 1.5% 'ਤੇ ਆ ਗਈ ਹੈ, ਜਦੋਂ ਕਿ ਵਸੂਲੀ ਦੀ ਦਰ 90.62% ਹੋ ਗਈ ਹੈ। ਉਥੇ ਹੀ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੀ 500 ਤੋਂ ਘੱਟ ਰਹੀ। ਕੋਵਿਡ ਕਾਲ 'ਚ ਬੱਚਿਆਂ ਨੂੰ ਹੋਣ ਵਾਲੀ ਇੱਕ ਕਾਵਾਸਾਕੀ ਬਿਮਾਰੀ ਸਾਹਮਣੇ ਆਈ ਹੈ। ICMR ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਦੱਸਿਆ ਕਿ ਕਾਵਾਸਾਕੀ ਬਿਮਾਰੀ ਇੱਕ ਆਟੋ-ਇਮਿਊਨ ਬਿਮਾਰੀ ਹੈ ਜੋ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ।

https://twitter.com/ANI/status/1321046080650317825?ref_src=twsrc%5Etfw%7Ctwcamp%5Etweetembed%7Ctwterm%5E1321047067666444292%7Ctwgr%5Eshare_3%2Ccontainerclick_1&ref_url=https%3A%2F%2Fwww.amarujala.com%2Fphoto-gallery%2Findia-news%2Fkawasaki-disease-is-an-auto-immune-disease-that-affects-childrens-kids-said-icmr-dg-balram-bhargava-in-heath-ministry-press-confrence

ICMR ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਕਾਵਾਸਾਕੀ ਬਿਮਾਰੀ ਇੱਕ ਆਟੋ-ਇਮਿਊਨ ਬਿਮਾਰੀ ਹੈ ਜੋ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਭਾਰਤ 'ਚ ਬਹੁਤ ਆਮ ਹੈ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਭਾਰਤ 'ਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ ਨਾਲ ਕਾਵਾਸਾਕੀ ਦਾ ਕੋਈ ਅਨੁਭਵ ਨਹੀਂ ਹੈ।Imageਇਹ ਬਹੁਤ ਦੁਰਲੱਭ ਸਥਿਤੀ ਹੈ। ਇਹ ਬਿਮਾਰੀ ਜਾਪਾਨ 'ਚ ਜ਼ਿਆਦਾ ਆਮ ਹੈ। ਇਹ ਸਰਦੀਆਂ ਜਾਂ ਬਸੰਤ ਦੇ ਮੌਸਮ 'ਚ ਹੋਣ ਵਾਲੀ ਬਿਮਾਰੀ ਹੈ। ਲੜਕੀਆਂ ਦੀ ਤੁਲਨਾ 'ਚ ਲੜਕਿਆਂ 'ਚ ਇਹ ਬਿਮਾਰੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ।

प्रतीकात्मक तस्वीरਬਲਰਾਮ ਭਾਰਗਵ ਨੇ ਦੇਸ਼ 'ਚ ਫਿਲਹਾਲ ਕੋਰੋਨਾ ਵਾਇਰਸ ਦੀ ਸਥਿਤੀ 'ਤੇ ਬੋਲਦੇ ਹੋਏ ਕਿਹਾ ਕਿ ਕੁਲ ਮਿਲਾ ਕੇ ਭਾਰਤ 'ਚ ਇਹ ਗਿਣਤੀ 17 ਸਾਲ ਤੋਂ ਘੱਟ ਉਮਰ ਦਾ ਹੈ, ਸਿਰਫ 8% ਹੀ ਕੋਰੋਨਾ ਪਾਜ਼ੇਟਿਵ ਹਨ ਅਤੇ 5 ਸਾਲ ਤੋਂ ਘੱਟ ਉਮਰ 'ਚ ਇਹ ਗਿਣਤੀ ਬਹੁਤ ਘੱਟ ਹੋਵੇਗੀ। 18-24 ਮਹੀਨੇ ਦੀ ਉਮਰ ਦੇ ਬੱਚਿਆਂ 'ਚ ਇਹ ਸਭ ਤੋਂ ਜ਼ਿਆਦਾ ਆਮ ਹੈ। 3 ਮਹੀਨੇ ਤੋਂ ਘੱਟ ਅਤੇ 5 ਸਾਲ ਤੋਂ ਜ਼ਿਆਦਾ ਦੇ ਬੱਚਿਆਂ 'ਚ ਇਹ ਬਿਮਾਰੀ ਘੱਟ ਪਾਈ ਜਾਂਦੀ ਹੈ। ਪਰ ਇਨ੍ਹਾਂ ਬੱਚਿਆਂ 'ਚ ਕੋਰੋਨਰੀ ਐਂਨ‍ਯੂਰੀਜਮ ਬਣਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।प्रतीकात्मक तस्वीरਇਸ ਬਿਮਾਰੀ 'ਚ ਤੇਜ਼ ਬੁਖਾਰ ਆਉਣਾ ਸ਼ੁਰੂ ਹੁੰਦਾ ਹੈ। ਬੱਚਾ ਆਮਤੌਰ 'ਤੇ ਚਿੜਚਿੜਾ ਹੁੰਦਾ ਹੈ। ਬੁਖਾਰ ਸ਼ੁਰੂ ਹੋਣ ਦੇ ਨਾਲ-ਨਾਲ ਕੁੱਝ ਦਿਨ ਬਾਅਦ ਅੱਖਾਂ ਲਾਲ ਹੋ ਜਾਂਦੀਆਂ ਹਨ। ਬੱਚਿਆਂ 'ਚ ਵੱਖ-ਵੱਖ ਤਰ੍ਹਾਂ ਦੇ ਚਮੜੀ 'ਤੇ ਨਿਸ਼ਾਨ ਬਣ ਜਾਂਦੇ ਹਨ। ਜਿਵੇਂ ਕਿ ਖ਼ਸਰੇ ਜਾਂ ਸ‍ਕਾਰਲੇਟ ਫੀਵਰ ਦੀ ਤਰ੍ਹਾਂ, ਲਾਲ ਰੰਗ ਦੇ ਦਾਣੇ, ਪੇਪ‍ਯੂਲ‍ਸ ਹੁੰਦਾ ਹੈ।

Kawasaki disease – NIH Director's Blogਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਨਾਲ ਹਫਤਿਆਂ ਬਾਅਦ ਇਸ ਬਿਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ। ਬ੍ਰਿਟੇਨ ਦੇ ਸਿਹਤ ਮੰਤਰਾਲੇ ਮੁਤਾਬਿਕ ਹੋ ਕਸਦਾ ਹੈ ਕਿ ਇਹ ਬਿਮਾਰੀ ਐਡਲਟਸ ਨੂੰ ਵੀ ਹੋ ਸਕਦੀ ਹੈ। ਫਿਲਹਾਲ ਇਸ 'ਤੇ ਸੋਧ ਜਾਰੀ ਹੈ।

Related Post