Sun, Mar 15, 2026
Whatsapp

IMD Weather Update: ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਦੇਖਣ ਨੂੰ ਮਿਲੇਗਾ ਪੱਛਮੀ ਗੜਬੜੀ ਦਾ ਅਸਰ

ਮੀਡੀਆ ਰਿਪੋਰਟਾਂ ਦੀ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਦਿੱਲੀ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ’ਚ ਠੰਢ ਵੱਧਣ ਦੀ ਸੰਭਾਵਨਾ ਹੈ।

Reported by:  PTC News Desk  Edited by:  Aarti -- February 12th 2023 09:10 AM
IMD Weather Update: ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਦੇਖਣ ਨੂੰ ਮਿਲੇਗਾ ਪੱਛਮੀ ਗੜਬੜੀ ਦਾ ਅਸਰ

IMD Weather Update: ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਦੇਖਣ ਨੂੰ ਮਿਲੇਗਾ ਪੱਛਮੀ ਗੜਬੜੀ ਦਾ ਅਸਰ

Punjab Weather Update: ਪੰਜਾਬ ਸਣੇ ਪੂਰੇ ਉੱਤਰ ਭਾਰਤ ’ਚ ਇੱਕ ਵਾਰ ਫਿਰ ਤੋਂ ਠੰਢ ਵੱਧ ਸਕਦੀ ਹੈ ਜਿਸਦੀ ਵਜਾ ਪੱਛਮੀ ਗੜਬੜੀ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਮੁਤਾਬਿਕ ਪੱਛਮੀ ਗੜਬੜ ਪੂਰਬ ਵਧ ਰਹੀ ਹੈ ਜਿਸ ਕਾਰਨ ਉੱਤਰ ਪੱਛਮੀ ਭਾਰਤ ਦੇ ਕਈ ਰਾਜ ਪ੍ਰਭਾਵਿਤ ਹੋਣਗੇ। ਨਾਲ ਹੀ ਤਾਪਮਾਨ ਚ ਵੀ ਕਾਫੀ ਗਿਰਾਵਟ ਦੇਖਣ ਨੂੰ ਮਿਲੇਗੀ। 

ਮੀਡੀਆ ਰਿਪੋਰਟਾਂ ਦੀ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਦਿੱਲੀ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ’ਚ ਠੰਢ ਵੱਧਣ ਦੀ ਸੰਭਾਵਨਾ ਹੈ। ਨਾਲ ਹੀ ਪੱਛਮੀ ਪਹਾੜੀ ਵਾਲੇ ਖੇਤਰਾਂ ’ਚ ਮੀਂਹ ਅਤੇ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ।


ਮੌਸਮ ਵਿਭਾਗ ਮੁਤਾਬਿਕ 14 ਫਰਵਰੀ ਤੋਂ ਬਾਅਦ ਹਿਮਾਲੀਅਨ ਖੇਤਰ ’ਤੇ ਇੱਕ ਕਮਜ਼ੋਰ ਪੱਛਮੀ ਗੜਬੜੀ ਦਾ ਅਸਰ ਪੈਣ ਦੀ ਵੀ ਸੰਭਾਵਨਾ ਹੈ। ਜਿਸ ਕਾਰਨ 14 ਅਤੇ 15 ਫਰਵਰੀ ਨੂੰ ਜੰਮੂ ਕਸ਼ਮੀਰ, ਲੱਦਾਖ ’ਚ ਮੀਂਹ ਅਤੇ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਪੈਪਸੂ ਅਤੇ ਪੀਆਰਟੀਸੀ ਨੇ ਰੇਟ ਵਧਾਉਣ ਦੀ ਉਮੀਦ 'ਚ ਸਰਕਾਰ ਨੂੰ ਭੇਜਿਆ ਪ੍ਰਸਤਾਵ

- PTC NEWS

Top News view more...

Latest News view more...

PTC NETWORK
PTC NETWORK