ਬੇਰੁਜ਼ਗਾਰ ਨੌਜਵਾਨਾਂ ਨੂੰ ਨਕਲੀ ਵੀਜ਼ੇ ਦਵਾ ਕੇ ਕੀਤੀ ਵੱਡੀ ਠੱਗੀ

By  Joshi March 2nd 2018 02:33 PM -- Updated: March 2nd 2018 02:38 PM

Immigration fraud: ਬੇਰੁਜ਼ਗਾਰ ਨੌਜਵਾਨਾਂ ਨੂੰ ਨਕਲੀ ਵੀਜ਼ੇ ਦਵਾ ਕੇ ਕੀਤੀ ਵੱਡੀ ਠੱਗੀ: ਖਰੜ 'ਚ ਇੱਕ ਟਰੈਵਲ ਏਜੰਸੀ 'ਤੇ ਕਰੀਬ 15 ਬੇਰੁਜ਼ਗਾਰ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਝਾਂਸੇ ਦੇ ਨਾਮ 'ਤੇ ਠੱਗੀ ਕਰਨ ਦੇ ਦੋਸ਼ ਲੱਗੇ ਹਨ।

ਹੈਰਾਨੀ ਦੀ ਗੱਲ ਹੈ ਕਿ ਇਸ ਠੱਗੀ 'ਚ ਨੌਜਵਾਨਾਂ ਦੇ ਵੀਜ਼ੇ ਤੱਕ ਲਵਾ ਦਿੱਤੇ ਗਏ ਜੋ ਕਿ ਅਸਲੀ ਨਾ ਹੋ ਕੇ ਨਕਲੀ ਵੀਜ਼ੇ ਸਨ ਜਿਸਦਾ ਖੁਲਾਸਾ ਬਾਅਦ 'ਚ ਹੋਇਆ। ਇਸ ਠੱਗੀਠੋਰੀ ਦਾ ਸ਼ਿਕਾਰ ਦੋ ਕੁੜੀਆਂ ਵੀ ਹੋਈਆਂ ਹਨ।

ਇਸ ਏਜੰਸੀ ਦਾ ਨਾਮ ਹੈ, ਸਿਟੀ ਮੈਨਪਾਵਰ ਵੀਜ਼ਾ ਕਨਸਲਟੈਂਟ, ਜੋ ਕਿ ਖਰੜ 'ਚ ਸਥਿਤ ਹੈ। ਇਸਦੇ ਮਾਲਿਕ ਰੋਹਿਤ ਵੱਲੋਂ ਕਰੀਬ ੧੫ ਲੋਕਾਂ ਨਾਲ ਅਜਿਹੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਆਰੋਪੀ ਵੱਲੋਂ ਨੌਜਵਾਨਾਂ ਤੋਂ 20 ਹਜ਼ਾਰ ਤੋਂ ਲੈ ਕੇ ੭70 ਹਜ਼ਾਰ ਰੁਪਏ ਲੈ ਕੇ ਨਕਲੀ ਵੀਜ਼ੇ ਲਗਵਾ ਕੇ ਦਿੱਤੇ ਗਏ ਸਨ।

ਇਸ ਮਾਮਲੇ 'ਚ ਨੌਜਵਾਨਾਂ ਨੂੰ ਇਟਲੀ, ਦੁਬਈ ਅਤੇ ਹੋਰਨਾਂ ਦੇਸ਼ਾਂ 'ਚ ਭੇਜਣ ਦਾ ਝਾਂਸਾ ਦਿੱਤਾ ਗਿਆ ਸੀ, ਅਤੇ ਉਹਨਾਂ ਨੂੰ ਆਫਰ ਲੈਟਰ ਤੱਕ ਵੀ ਜਾਰੀ ਕਰਵਾਏ ਗਏ, ਜੋ ਕਿ ਨਕਲੀ ਸਨ।

ਜਦੋਂ ਇਸ ਮਾਮਲੇ 'ਤੇ ਪੀੜਤਾਂ ਨੇ ਏਜੰਸੀ ਦੇ ਮਾਲਕ ਨਾਲ ਗੱਲ ਕਰਨੀ ਚਾਹੀ ਤਾਂ ਆਰੋਪੀ ਵੱਲੋਂ ਪੀੜਤਾਂ ਨੂੰ ਡਰਾਇਆ ਧਮਕਾਇਆ ਗਿਆ ਅਤੇ ਉਹਨਾਂ ਨਾਲ ਭੱਦੀ ਸ਼ਬਦਾਵਲੀ ਦਾ ਇਸਤਮਾਲ ਵੀ ਕੀਤਾ ਗਿਆ।

ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਆਰੋਪੀਆਂ ਨੂੰ ਹਿਰਾਸਤ 'ਚ ਲਿਜਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

—PTC News

Related Post