ਅਮਰੀਕੀ ਦੂਤਾਵਾਸ 'ਤੇ ਹੋਇਆ ਵੱਡਾ ਹਮਲਾ, ਇਰਾਕ ਨੇ ਦਾਗੀਆਂ 12 ਮਿਜ਼ਾਈਲਾਂ

By  Riya Bawa March 13th 2022 02:07 PM

ਬਗਦਾਦ: ਇਰਾਕ ਦੇ ਉੱਤਰੀ ਸ਼ਹਿਰ ਇਰਬਿਲ ਵਿੱਚ ਅਮਰੀਕੀ ਵਣਜ ਦੂਤਘਰ ਵਿਚ ਐਤਵਾਰ ਨੂੰ ਘੱਟੋ-ਘੱਟ 12 ਮਿਜ਼ਾਈਲਾਂ ਦੀ ਖ਼ਬਰਾਂ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਬਕ ਦੂਤਾਵਾਸ 'ਚ ਭਾਰੀ ਤਬਾਹੀ ਹੋਈ ਹੈ ਅਤੇ ਅੱਗ ਹੁਣ ਫੈਲ ਚੁੱਕੀ ਹੈ। ਅਮਰੀਕੀ ਰੱਖਿਆ ਅਧਿਕਾਰੀ ਮੁਤਾਬਕ ਇਹ ਮਿਜ਼ਾਈਲਾਂ ਗੁਆਂਢੀ ਦੇਸ਼ ਈਰਾਨ ਤੋਂ ਸ਼ਹਿਰ 'ਚ ਦਾਗੀਆਂ ਗਈਆਂ ਹਨ। ਇਰਾਕੀ ਅਧਿਕਾਰੀਆਂ ਨੇ ਦੱਸਿਆ ਕਿ ਕਈ ਮਿਜ਼ਾਈਲਾਂ ਅਮਰੀਕੀ ਵਣਜ ਦੂਤਘਰ 'ਤੇ ਦਾਗੀਆਂ। In a major attack on the US embassy, Iraq fired 12 missiles ਇਸ ਦੇ ਨਾਲ ਹੀ ਅਮਰੀਕਾ ਦਾ ਦਾਅਵਾ ਹੈ ਕਿ ਇਸ ਹਮਲੇ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਇਸ ਹਮਲੇ ਵਿਚ ਕੋਈ ਜਾਨੀ ਨੁਕਸਾਨ ਹੋਇਆ ਹੈ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਹਮਲੇ 'ਚ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਅੱਧੀ ਰਾਤ ਨੂੰ ਹੋਏ ਹਮਲੇ 'ਚ ਦੂਤਾਵਾਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਘਟਨਾ ਦੀ ਇਰਾਕੀ ਸਰਕਾਰ ਅਤੇ ਕੁਰਦ ਖੇਤਰੀ ਸਰਕਾਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਨੇ "ਇਰਾਕੀ ਪ੍ਰਭੂਸੱਤਾ ਵਿਰੁੱਧ ਅਪਮਾਨਜਨਕ ਹਮਲੇ ਅਤੇ ਹਿੰਸਾ ਦੇ ਪ੍ਰਦਰਸ਼ਨ" ਦੀ ਨਿੰਦਾ ਕੀਤੀ ਹੈ। In a major attack on the US embassy, Iraq fired 12 missiles ਇਰਾਕੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਸੀਰੀਆ ਦੇ ਦਮਿਸ਼ਕ ਨੇੜੇ ਇਜ਼ਰਾਈਲੀ ਹਮਲੇ ਤੋਂ ਕੁਝ ਦਿਨ ਬਾਅਦ ਹੋਇਆ ਹੈ। ਦੱਸ ਦੇਈਏ ਕਿ ਉਸ ਹਮਲੇ ਵਿੱਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਦੋ ਮੈਂਬਰ ਮਾਰੇ ਗਏ ਸਨ ਅਤੇ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਉਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ ਅਤੇ ਬਦਲਾ ਲੈਣ ਦੀ ਗੱਲ ਕੀਤੀ ਸੀ। ਅਮਰੀਕੀ ਵਣਜ ਦੂਤਘਰ ਦੇ ਨੇੜੇ ਸਥਿਤ ਇੱਕ ਸੈਟੇਲਾਈਟ ਪ੍ਰਸਾਰਣ ਚੈਨਲ ਕੁਰਦਿਸਤਾਨ 24 ਨੇ ਵੀ ਹਮਲੇ ਤੋਂ ਤੁਰੰਤ ਬਾਅਦ ਇੱਕ ਦ੍ਰਿਸ਼ ਦਿਖਾਇਆ, ਜਿਸ ਵਿੱਚ ਸਟੂਡੀਓ ਦੇ ਫਰਸ਼ 'ਤੇ ਟੁੱਟੇ ਹੋਏ ਸ਼ੀਸ਼ੇ ਅਤੇ ਮਲਬਾ ਸਾਫ਼ ਦਿਖਾਈ ਦੇ ਰਿਹਾ ਸੀ। ਅਮਰੀਕੀ ਦੂਤਾਵਾਸ 'ਤੇ ਹੋਇਆ ਵੱਡਾ ਹਮਲਾ, ਇਰਾਕ ਨੇ ਦਾਗੀਆਂ 12 ਮਿਜ਼ਾਈਲਾਂ ਵੀਡੀਓ 'ਚ ਦੱਸਿਆ ਗਿਆ ਹੈ ਕਿ ਮਿਜ਼ਾਈਲ ਡਿੱਗਣ ਕਾਰਨ ਕਈ ਧਮਾਕੇ ਹੋਏ ਅਤੇ ਅਮਰੀਕੀ ਦੂਤਾਵਾਸ ਦੇ ਪਰਿਸਰ 'ਚ ਭਿਆਨਕ ਅੱਗ ਲੱਗ ਗਈ। ਵੀਡੀਓ ਵਿੱਚ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ ਅਤੇ ਅੱਗ ਵੀ ਦਿਖਾਈ ਦੇ ਰਹੀ ਹੈ। ਇਕ ਇਰਾਕੀ ਅਧਿਕਾਰੀ ਨੇ ਦੱਸਿਆ ਕਿ ਇਹ ਬੈਲਿਸਟਿਕ ਮਿਜ਼ਾਈਲਾਂ ਈਰਾਨ ਤੋਂ ਦਾਗੀਆਂ ਗਈਆਂ ਸਨ। ਹਾਲਾਂਕਿ ਅਧਿਕਾਰੀ ਨੇ ਇਸ ਮਾਮਲੇ ਵਿੱਚ ਹੋਰ ਵੇਰਵੇ ਨਹੀਂ ਦਿੱਤੇ। ਅਮਰੀਕੀ ਅਧਿਕਾਰੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਹ ਕਿਸ ਕਿਸਮ ਦੀ ਮਿਜ਼ਾਈਲ ਹੈ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਇਰਾਕੀ ਸਰਕਾਰ ਅਤੇ ਕੁਰਦ ਸਥਾਨਕ ਸਰਕਾਰ ਮਾਮਲੇ ਦੀ ਜਾਂਚ ਕਰ ਰਹੀ ਹੈ। -PTC News

Related Post