ਪਟਿਆਲਾ 'ਚ HFMD ਦੀ ਬਿਮਾਰੀ ਕਾਰਨ ਨਿੱਜੀ ਸਕੂਲਾਂ ਨੇ ਕੀਤੀਆਂ ਛੁੱਟੀਆਂ, ਆਨਲਾਈਨ ਹੋਵੇਗੀ ਪੜ੍ਹਾਈ

By  Riya Bawa August 10th 2022 09:43 AM -- Updated: August 10th 2022 09:45 AM

ਪਟਿਆਲਾ: ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਹੁਣ ਚੰਡੀਗੜ੍ਹ ਦੇ ਨਾਲ ਹੁਣ ਪੰਜਾਬ ਦੇ ਪਟਿਆਲਾ ਵਿੱਚ ਛੋਟੇ ਬੱਚਿਆਂ ਵਿੱਚ (HFMD) ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਫੈਲਦੀ ਜਾ ਰਹੀ ਹੈ। ਇਸ ਵਿਚਾਲੇ ਪਟਿਆਲਾ 'ਚ ਹੈਂਡ, ਫੁੱਟ ਐਂਡ ਮਾਊਥ ਦੀ ਬਿਮਾਰੀ ਨੂੰ ਦੇਖਦੇ ਹੋਏ ਨਿੱਜੀ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਸਕੂਲਾਂ ਵਿਚ ਆਫਲਾਈਨ ਦੀ ਬਜਾਏ ਆਨਲਾਈਨ ਪੜ੍ਹਾਈ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਪਟਿਆਲਾ ਦੇ ਨਿੱਜੀ ਸਕੂਲ ਬ੍ਰਿਟਿਸ਼ ਕੈਂਟਲ ਅਤੇ ਹੋਰਨਾਂ ਨੇ ਛੋਟੇ ਬੱਚਿਆਂ ਦੀਆਂ ਕਲਾਸਾਂ ਨੂੰ ਆਨਲਾਈਨ ਕਰ ਦਿੱਤਾ ਹੈ ।

Chandigarh: Rise in 'HFMD' cases among students, schools switch to online classes

ਸਿਹਤ ਵਿਭਾਗ ਵੀ ਇਸ ਬਿਮਾਰੀ ਪ੍ਰਤੀ ਸੁਚੇਤ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਨਿੱਜੀ ਸਕੂਲ ਦਾ ਮਾਮਲਾ ਪੀਜੀਆਈ ਤੋਂ ਚੈੱਕ ਕਰਵਾਇਆ ਸੀ ਜੋ ਕਿ ਪਾਜ਼ੇਟਿਵ ਆਇਆ ਸੀ ਉਸ ਤੋਂ ਬਾਅਦ ਸਿਹਤ ਵਿਭਾਗ ਕਲੀਨੀਕਲੀ ਇਸ ਬਿਮਾਰੀ ਨੂੰ ਡਾਇਗਨੋਜ਼ ਕਰ ਰਿਹਾ ਹੈ। ਦੱਸ ਦੇਈਏ ਕਿ ਪਟਿਆਲਾ ਵਿਚ ਇਸ (HFMD) ਬਿਮਾਰੀ ਦੇ 15 ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਸਾਰੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਨ।

MFHD' disease that is continuously spreading in schools of Chandigarh, pre-primary classes were held online

ਇਹ ਵੀ ਪੜ੍ਹੋ: ਮਾਸੂਮ ਵਿਦਿਆਰਥਣ 'ਤੇ ਅਧਿਆਪਕ ਦਾ ਤਸ਼ੱਦਦ, ਵੀਡੀਓ ਹੋਈ ਵਾਇਰਲ

ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਜ਼ਿਲ੍ਹੇ ਦੇ ਸਕੂਲਾਂ ਨੂੰ ਇੱਕ ਨੋਡਲ ਅਫ਼ਸਰ ਜਾਂ ਸੁਪਰਵਾਈਜ਼ਰ ਤਾਇਨਾਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੋ ਹਰ ਜਮਾਤ ਦੇ ਬੱਚਿਆਂ ਦੀ ਸਵੇਰ ਦੀ ਪ੍ਰਾਰਥਨਾ ਸਮੇਂ ਜਾਂਚ ਕਰਨਗੇ।

ਇਸ ਦੌਰਾਨ ਇਹ ਦੇਖਿਆ ਜਾਵੇਗਾ ਕਿ ਬੱਚੇ ਨੂੰ ਬੁਖਾਰ ਜਾਂ ਜੀਭ 'ਤੇ ਛਾਲੇ, ਹੱਥਾਂ ਜਾਂ ਪੈਰਾਂ ਦੀਆਂ ਤਲੀਆਂ 'ਤੇ ਧੱਫੜ ਆਦਿ ਤਾਂ ਨਹੀਂ ਹਨ। ਅਜਿਹੇ ਲੱਛਣਾਂ ਵਾਲੇ ਬੱਚੇ ਨੂੰ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨਾ ਚਾਹੀਦਾ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਇਹ ਬਿਮਾਰੀ ਜ਼ਿਆਦਾਤਰ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਹੁੰਦੀ ਹੈ।

MFHD' disease that is continuously spreading in schools of Chandigarh, pre-primary classes were held online

(ਗਗਨ ਆਹੂਜਾ ਦੀ ਰਿਪੋਰਟ )

-PTC News

Related Post